ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018 : ਸਵਪਨਾ ਬਰਮਨ ਨੇ ਸੋਨ ਤਗਮਾ ਜਿੱਤਕੇ ਰਚਿਆ ਇਤਿਹਾਸ

ਸਵਪਨਾ ਬਰਮਨ ਨੇ ਸੋਨ ਤਗਮਾ ਜਿੱਤਕੇ ਰਚਿਆ ਇਤਿਹਾਸ

ਸਵਪਨਾ ਬਰਮਨ ਨੇ ਦੰਦ ਦੇ ਦਰਦ ਦੇ ਬਾਵਜੂਦ ਏਸ਼ੀਆਈ ਖੇਡਾਂ ਦੀ ਹੇਪਟੈਥਲੋਨ ਮੁਕਾਬਲੇ `ਚ ਸੋਨ ਤਗਮਾ ਜਿੱਤਕੇ ਨਵਾਂ ਇਤਿਹਾਸ ਰੱਚਿਆ ਹੈ। ਉਹ ਇਨ੍ਹਾਂ ਖੇਡਾਂ `ਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ। 21 ਸਾਲਾ ਬਰਮਨ ਨੇ ਦੋ ਦਿਨ ਤੱਕ ਚੱਲੇ ਮੁਕਾਬਲਿਆਂ `ਚ 6026 ਅੰਕਾਂ ਦੇ ਨਾਲ ਸੋਨ ਤਗਮਾ ਜਿੱਤਿਆ। ਇਸ ਦੌਰਾਨ ਉਨ੍ਹਾਂ ਉਚੀ ਛਾਲ (1003 ਅੰਕ) ਅਤੇ ਭਾਲਾ ਸੁੱਟਣਾ (872 ਅੰਕ) `ਚ ਪਹਿਲਾ ਅਤੇ ਗੋਲਾ ਸੁੱਟਣਾ (707 ਅੰਕ) ਅਤੇ ਲੰਬੀ ਛਾਲ (865 ਅੰਕ) `ਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ।

 

ਉਨ੍ਹਾਂ ਦਾ ਖਰਾਬ ਪ੍ਰਦਰਸ਼ਨ 100 ਮੀਟਰ (981 ਅੰਕ, ਪੰਜਵਾਂ ਸਥਾਨ) ਅਤੇ 200 ਮੀਟਰ (790 ਅੰਕ ਸੱਤਵਾਂ ਸਥਾਨ) `ਚ ਰਿਹਾ। ਸੱਤ ਮੁਕਾਬਲਿਆਂ `ਚ ਆਖਰੀ ਮੁਕਾਬਲੇ 800 ਮੀਟਰ `ਚ ਉਤਰਨ ਨਾਲ ਪਹਿਲੇ ਬਰਮਨ ਨੇ ਚੀਨ ਦੀ ਕਿਵੰਗਲਿੰਗ ਵਾਂਗ `ਤੇ 64 ਅੰਕ ਦੀ ਵੜਤ ਬਣਾਈ ਰੱਖੀ ਸੀ। ਉਨ੍ਹਾਂ ਨੂੰ ਇਸ ਆਖਰੀ ਮੁਕਾਬਲੇ `ਚ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਸੀ ਅਤੇ ਉਹ ਇਸ `ਚ ਚੌਥੇ ਸਥਾਨ `ਤੇ ਰਹੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swapna Barman Made History as she becomes first Indian Athlete to win Gold Medal in Heptthalan at 18th Asian Games jakarta Palembang Indonesia