ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਟੀ20 : ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ

ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਮਾਨੁਕਾ ਓਵਲ ਮੈਦਾਨ 'ਚ ਖੇਡੀ ਜਾ ਰਹੀ ਤਿਕੌਣੀ ਟੀ20 ਸੀਰੀਜ਼ ਦੇ ਆਪਣੇ ਦੂਜੇ ਮੈਚ 'ਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਵੱਲੋਂ ਐਲਿਸ ਪੈਰੀ (13 ਦੌੜਾਂ ਦੇ ਕੇ 4 ਵਿਕਟਾਂ ਅਤੇ 49 ਦੌੜਾਂ) ਨੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਕੀਤਾ।
 

 

ਟਾਸ ਜਿੱਤਣ ਤੋਂ ਬਾਅਦ ਮੇਜ਼ਬਾਨ ਟੀਮ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ ਸਿਰਫ 103 ਦੌੜਾਂ ਹੀ ਬਣਾ ਸਕੀ। ਇਸ ਮਗਰੋਂ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ 18.5 ਓਵਰਾਂ 'ਚ ਛੇ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ।
 

 

ਟੂਰਨਾਮੈਂਟ 'ਚ ਇਹ ਭਾਰਤ ਦੀ ਪਹਿਲੀ ਹਾਰ ਹੈ। ਪੈਰੀ ਤੋਂ ਇਲਾਵਾ ਐਸ਼ਲੇ ਗਾਰਡਨਰ ਨੇ ਆਸਟ੍ਰੇਲੀਆ ਲਈ 22 ਦੌੜਾਂ ਬਣਾਈਆਂ। ਪੈਰੀ ਨੇ 47 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕੇ ਲਗਾਏ। ਭਾਰਤ ਲਈ ਰਾਜੇਸ਼ਵਰੀ ਗਾਇਕਵਾੜ ਨੇ ਦੋ ਵਿਕਟ ਲਈਆਂ, ਜਦਕਿ ਦੀਪਤੀ ਸ਼ਰਮਾ, ਸ਼ਿਖਾ ਪਾਂਡੇ, ਰਾਧਾ ਯਾਦਵ ਅਤੇ ਅਰੁੰਧਤੀ ਰੈੱਡੀ ਨੇ ਇੱਕ-ਇੱਕ ਸਫਲਤਾ ਹਾਸਿਲ ਕੀਤੀ।
 

 

ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਪੈਰੀ ਅਤੇ ਟਾਇਲਾ ਬਲਾਮਿੰਕ (13-3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੂੰ 103 ਦੌੜਾਂ 'ਤੇ ਰੋਕ ਦਿੱਤਾ। ਭਾਰਤੀ ਟੀਮ ਵੱਲੋਂ ਸਮ੍ਰਿਤੀ ਮੰਧਾਨਾ (35), ਕਪਤਾਨ ਹਰਮਨਪ੍ਰੀਤ ਕੌਰ (28) ਅਤੇ ਰਾਧਾ (11) ਹੀ ਡਬਲ ਦੇ ਅੰਕੜੇ 'ਤੇ ਪਹੁੰਚ ਸਕੀ। ਮੰਧਾਨਾ ਨੇ 23 ਗੇਂਦਾਂ ਦੀ ਤੂਫਾਨੀ ਪਾਰੀ 'ਚ ਤਿੰਨ ਚੌਕੇ ਅਤੇ ਦੋ ਛੱਕੇ ਲਗਾਏ। ਪੈਰੀ ਅਤੇ ਟਾਇਲਾ ਤੋਂ ਇਲਾਵਾ ਮੇਗਨ ਸਕਟ ਅਤੇ ਜੈਸ ਜੋਨਸਨ ਨੇ ਇੱਕ-ਇੱਕ ਵਿਕਟ ਲਈ।
 

ਭਾਰਤੀ ਟੀਮ ਦਾ ਅਗਲਾ ਮੈਚ ਇੰਗਲੈਂਡ ਨਾਲ 7 ਫਰਵਰੀ ਨੂੰ ਮੈਲਬਰਨ ਦੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:T20 Australia Women team beat Indian women team by 4 wickets