ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀ20 ਮੈਚ 'ਚ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਕੀਰੋਨ ਪੋਲਾਰਡ

ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਆਲਰਾਊਂਡਰ ਕੀਰੋਨ ਪੋਲਾਰਡ ਨੇ ਟੀ20 ਕ੍ਰਿਕਟ 'ਚ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਸ੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੈਚ ਵਿੱਚ ਜਿਵੇਂ ਹੀ ਉਹ ਮੈਦਾਨ 'ਚ ਉੱਤਰੇ ਤਾਂ ਉਨ੍ਹਾਂ ਨੇ ਨਵਾਂ ਇਤਿਹਾਸ ਰਚ ਦਿੱਤਾ। ਪੋਲਾਰਡ ਦੁਨੀਆ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਆਪਣਾ 500ਵਾਂ ਟੀ20 ਮੈਚ ਖੇਡਿਆ। ਇਨ੍ਹਾਂ ਮੈਚਾਂ 'ਚ ਟੀ20 ਕੌਮਾਂਤਰੀ ਮੈਚਾਂ ਤੋਂ ਇਲਾਵਾ ਲੀਗ ਮੈਚ ਵੀ ਸ਼ਾਮਲ ਹਨ।
 

 

ਕੀਰੋਨ ਪੋਲਾਰਡ 500ਵਾਂ ਟੀ20 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਤਾਂ ਬਣ ਗਏ, ਪਰ ਇਸ ਤੋਂ ਪਹਿਲਾਂ ਉਹ ਦੁਨੀਆ ਦੇ ਇਕਲੌਤੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ 300ਵਾਂ ਅਤੇ 400ਵਾਂ ਟੀ20 ਮੈਚ ਖੇਡਿਆ ਸੀ। ਹੁਣ ਉਹ 500ਵਾਂ ਟੀ20 ਮੈਚ ਖੇਡਣ ਵਾਲੇ ਵੀ ਦੁਨੀਆ ਦਾ ਪਹਿਲੇ ਖਿਡਾਰੀ ਬਣ ਗਏ ਹਨ।
 

 

ਹੁਣ ਤਕ ਸਭ ਤੋਂ ਵੱਧ ਟੀ20 ਮੈਚ ਖੇਡਣ ਵਾਲੇ ਖਿਡਾਰੀ :
ਕੀਰੋਨ ਪੋਲਾਰਡ - 500*
ਡਵੇਨ ਬ੍ਰਾਵੋ - 454*
ਕ੍ਰਿਸ ਗੇਲ - 404
ਸ਼ੋਏਬ ਮਲਿਕ - 382
ਬ੍ਰੈਂਡਨ ਮੈਕੁਲਮ - 370

 

 

ਟੀ20 'ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣੇ :
500ਵਾਂ ਟੀ20 ਮੈਚ ਖੇਡਣ ਦੇ ਨਾਲ ਹੀ ਕੀਰੋਨ ਪੋਲਾਰਡ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਕੀਤਾ ਹੈ। ਉਹ ਟੀ20 ਮੈਚਾਂ 'ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪੋਲਾਰਡ ਦੇ 499 ਟੀ20 ਮੈਚਾਂ 'ਚ 9966 ਦੌੜਾਂ ਸਨ। ਉਨ੍ਹਾਂ ਨੂੰ 10 ਹਜ਼ਾਰੀ ਕਲੱਬ 'ਚ ਸ਼ਾਮਲ ਹੋਣ ਲਈ 34 ਦੌੜਾਂ ਦੀ ਜ਼ਰੂਰਤ ਸੀ। ਸ੍ਰੀਲੰਕਾ ਵਿਰੁੱਧ ਪਾਲੇਕਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ20 ਮੈਚ 'ਚ ਪੋਲਾਰਡ 34 ਦੌੜਾਂ ਬਣਾ ਕੇ ਆਊਟ ਹੋਏ। ਇਹ ਟੀ20 'ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਕ੍ਰਿਸ ਗੇਲ ਤੋਂ ਬਾਅਦ ਦੂਜੇ ਖਿਡਾਰੀ ਬਣ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:t20i kieron pollard complete 10000 T20 runs in 500th t20 match joins chris gayle club