ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਜੁਨ ਪੁਰਸਕਾਰ ਮਿਲਣ ਦੇ ਬਾਵਜੂਦ ਨਿਰਾਸ਼ ਹੈ ਮਨਿਕਾ ਬੱਤਰਾ

ਅਰਜੁਨ ਪੁਰਸਕਾਰ ਮਿਲਣ ਦੇ ਬਾਵਜੂਦ ਨਿਰਾਸ਼ ਹੈ ਮਨਿਕਾ ਬੱਤਰਾ

ਆਪਣੀਆਂ ਇਤਿਹਾਸਕ ਉਪਲੱਬਧੀਆਂ ਲਈ ਅਰਜੁਨ ਪੁਰਸਕਾਰ ਮਿਲਣ ਨਾਲ ਮਨਿਕਾ ਬੱਤਰਾ ਖੁਸ਼ ਹੈ, ਪ੍ਰੰਤੂ ਆਪਣੇ ਕੋਚ ਸੰਦੀਪ ਗੁਪਤਾ ਨੂੰ ਦਰੋਣਾਚਾਰੀਆ ਨਾ ਮਿਲਣ ਕਾਰਨ ਉਹ ਨਿਰਾਸ਼ ਹੈ। ਮਨਿਕਾਂ ਨੇ ਦੇਸ਼ ਦਾ ਦੂਜਾ ਸਰਵਉਚ ਖੇਡ ਸਨਮਾਨ ਮਿਲਣ ਦੀ ਖੁਸ਼ੀ ਉਸ ਸਮੇਂ ਥੋੜ੍ਹਾ ਘੱਟ ਹੋ ਗਈ ਜਦੋਂ ਉਨ੍ਹਾਂ ਦੇ ਬਚਪਨ ਦੇ ਕੋਚ ਗੁਪਤਾ ਨੂੰ ਦੂਜੀ ਵਾਰ ਵੀ ਦਰੋਣਾਚਾਰੀਆ ਪੁਰਸਕਾਰ ਲਈ ਨਾ ਚੁਣਿਆ ਗਿਆ।


ਮਨਿਕਾ ਨੇ ਇੱਥੇ ਇਕ ਪ੍ਰੋਗਰਾਮ `ਚ ਪੀਟੀਆਈ ਨੂੰ ਕਿਹਾ ਕਿ ਹਾਂ ਮੈਂ ਚਾਹੁੰਦੀ ਸੀ ਕਿ ਉਨ੍ਹਾਂ ਨੂੰ ਪੁਰਸਕਾਰ ਮਿਲੇ ਪ੍ਰੰਤੂ ਇਹ ਸਰਕਾਰ ਦਾ ਫੈਸਲਾ ਹੈ ਅਤੇ ਅਸੀਂ ਇਸਦਾ ਸਨਮਾਨ ਕਰਨਾ ਹੋਵੇਗਾ। ਮੈਂ ਸਖਤ ਮਿਹਨਤ ਕਰੂੰਗੀ ਤਾਂ ਕਿ ਅਗਲੀ ਵਾਰ ਇਹ ਪੁਰਸਕਾਰ ਮਿਲੇ। ਉਨ੍ਹਾਂ ਦੀ ਮਾਂ ਸੁਸ਼ੀਲਾ ਨੇ ਕਿਹਾ ਕਿ ਇਹ ਉਸ ਲਈ ਥੋੜ੍ਹੀ ਖੁਸ਼ੀ ਥੋੜ੍ਹਾ ਗਮ ਵਰਗਾ ਮਾਮਲਾ ਹੈ।


ਰਾਸ਼ਟਰ ਮੰਡਲ ਖੇਡਾਂ `ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਟੇਬਲ ਟੈਨਿਸ ਖਿਡਾਰੀ ਅਤੇ ਏਸ਼ੀਆਈ ਖੇਡਾਂ ਦੀ ਕਾਂਸੀ ਤਗਮਾ ਵਿਜੇਤਾ ਮਨਿਕਾ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੀ ਦੌੜ `ਚ ਵੀ ਬਣੀ ਸੀ।

 

ਇਸ 23 ਸਾਲਾ ਖਿਡਾਰੀ ਨੇ ਕਿਹਾ ਕਿ ਹਾਂ ਮੈਨੂੰ ਇਸਦੀ (ਖੇਡ ਰਤਨ) ਦੀ ਉਮੀਦ ਸੀ, ਪ੍ਰੰਤੂ ਹੋਰ ਖਿਡਾਰੀ ਵੀ ਯੋਗ ਸਨ। ਇਹ ਸਹੀ ਹੈ। ਮੈਂ ਇਸਦੇ ਲਈ ਆਪਣੀ ਵੱਲੋਂ ਚੰਗਾ ਪ੍ਰਦਰਸ਼ਨ ਜਾਰੀ ਰਖੂਗੀ। ਮਨਿਕਾ ਦੇ ਕੋਚ ਨੂੰ ਪੁਰਸਕਾਰ ਨਹੀਂ ਮਿਲਿਆ, ਪ੍ਰੰਤੂ ਅਚੰਤਾ ਸ਼ਰਤ ਕਮਲ ਅਤੇ ਇਕ ਹੋਰ ਪ੍ਰਬਲ ਦਾਅਵੇਦਾਰ ਸ੍ਰੀਨਿਵਾਸ ਰਾਵ ਨੂੰ ਇਸਦੇ ਲਈ ਚੁਣਿਆ ਗਿਆ। 

 

ਮਨਿਕਾ ਦੇ ਕੋਚ ਗੁਪਤਾ ਨੇ ਕਿਹਾ ਕਿ ਜਦੋਂ ਤੱਕ ਯੋਗ ਕੋਚਾਂ ਨੂੰ ਇਹ ਪੁਰਸਕਾਰ ਮਿਲਦਾ ਹੈ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ। ਹਰ ਸਾਲ ਦਰੋਣਾਚਾਰੀਆ ਪੁਰਸਕਾਰਾਂ ਦੀ ਗਿਣਤੀ ਮੇਰੀ ਪ੍ਰੇਸ਼ਾਨੀ ਹੈ। ਇਹ ਅਰਜੁਨ ਪੁਰਸਕਾਰ ਦੇ ਬਰਾਬਰ ਹੋਣੀ ਚਾਹੀਦੀ ਹੈ। ਹਰ ਅਰਜੁਨ ਪੁਰਸਕਾਰ ਵਿਜੇਤਾ ਦੇ ਪਿੱਛੇ ਕੋਚ ਦੀ ਸਖਤ ਮਿਹਨਤ ਹੁੰਦੀ ਹੈ। ਇਸ ਨੂੰ ਹੀ ਸਮਝਣਾ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:table tennis player manika batra unhappy as his coach not get dronacharya award