ਅਗਲੇ ਮਹੀਨੇ ਤੋਂ ਦੁਬਈ ਚ ਹੋਣ ਵਾਲੇ ਏਸ਼ੀਆ ਕੱਪ ਨੂੰ ਲੈ ਕੇ ਕ੍ਰਿਕਟ ਫੈਂਜ਼ ਵਿਚਾਲੇ ਜ਼ੋਰਦਾਰ ਉਤਸ਼ਾਹ ਹੈ। ਚੈਂਪੀਅਨਜ਼ ਟ੍ਰਾਫੀ ਦੇ ਫਾਈਨਲ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦ ਭਾਰਤ ਅਤੇ ਪਾਕਿਤਸਾਨ ਦੀ ਕ੍ਰਿਕਟ ਟੀਮ ਆਹਮਣੋ ਸਾਹਮਣੇ ਹੋਵੇਗੀ। ਏਸ਼ੀਆ ਕੱਪ ਸ਼ੁਰੂ ਹੋਣ ਚ ਵਾਧੂ ਸਮਾਂ ਨਹੀਂ ਬਚਿਆ ਹੈ ਅਤੇ ਇਸ ਵਿਚਕਾਰ ਪਾਕਿਸਤਾਨ ਦੇ ਧਾਕੜ ਬੱਲੇਬਾਜ਼ ਫਖਰ ਜਮਾਂ ਨੇ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਫਖਰ ਜਮਾਂ ਉਹੀ ਖਿਡਾਰੀ ਹਨ ਜਿਨ੍ਹਾਂ ਦੇ ਸੈਂਕੜੇ ਦੇ ਦਮ ਤੇ ਪਾਕਿਸਤਾਨ ਨੇ ਚੈਂਪੀਅਨਜ਼ ਟ੍ਰਾਫੀ ਦਾ ਫਾਈਨਲ ਮੈਚ ਜਿੱਤਿਆ ਸੀ।
ਫਖਰ ਜਮਾਂ ਨੇ ਦੱਸਿਆ ਕਿ ਉਹ ਵਿਰਾਟ ਦੀ ਬੱਲੇਬਾਜ਼ੀ ਦੇ ਦੀਵਾਨੇ ਹੋ ਚੁੱਕੇ ਹਨ ਅਤੇ ਇਨ੍ਹੀਂ ਦਿਨੀਂ ਵਿਰਾਟ ਨੂੰ ਬੱਲੇਬਾਜ਼ੀ ਕਰਦਿਆਂ ਦੇਖ ਕੇ ਕਾਫੀ ਕੁੱਝ ਸਿੱਖ ਰਹੇ ਹਨ। ਫਖਰ ਨੇ ਮੌਜੂਦਾ ਇੰਗਲੈਂਡ ਸੀਰੀਜ਼ ਚ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਸਕਾਈ ਸਪੋਰਟਸ ਦੇ ਇੱਕ ਇੰਟਰਵਿਊ ਚ ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਵਰਲਡ ਕਲਾਜ ਦੇ ਬੱਲੇਬਾਜ਼ ਹਨ। ਉਹ ਆਪਣੀ ਸਖਤ ਮਿਹਨਤ ਅਤੇ ਬੱਲੇਬਾਜ਼ੀ ਕਾਰਨ ਸਭ ਲਹ. ਮਿਸਾਲ ਬਣ ਚੁੱਕੇ ਹਨ। ਮੈਨੂੰ ਵਿਰਾਟ ਦੀ ਬੱਲੇਬਾਜ਼ੀ ਦੇਖਣ ਚ ਬਹੁਤ ਮਜ਼ਾ ਆਉਂਦਾ ਹੈ ਅਤੇ ਮੈਂ ਉਨ੍ਹਾਂ ਦੀ ਮਾਸਟਰ ਕਲਾਸ ਬੱਲੇਬਾਜ਼ੀ ਦੇਖ ਕੇ ਕਾਫੀ ਕੁੱਝ ਸਿੱਖਦਾ ਹਾਂ।
ਦੱਸਣਯੋਗ ਹੈ ਕਿ 2014 ਚ ਇੰਗਲੈਂਡ ਦੌਰੇ ਤੇ ਮਾੜੇ ਪ੍ਰਦਰਸ਼ਨ ਕਾਰਨ ਵਿਰਾਟ ਨੇ ਇਸ ਸੀਰੀਜ਼ ਚ ਪਹਿਲੇ ਤਿੰਨ ਟੈਸਟ ਮੈਚਾਂ ਚ ਦੋ ਸੈਂਚਰੀ ਨਾਲ 440 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 73.33 ਦੀ ਰਹੀ ਹੈ। ਟੀਮ ਇੰਡੀਆ ਬੇਸ਼ੱਕ ਹੀ ਸੀਰੀਜ਼ ਚ ਇੰਗਲੈਂਡ ਤੋਂ 12 ਤੋਂ ਪਿਛੜ ਰਹੀ ਹੋਵੇ ਪਰ ਵਿਰਾਟ ਦੀ ਬੱਲੇਬਾਜ਼ੀ ਦੀ ਚਾਰੇ ਪਾਸੇ ਸ਼ਲਾਘਾਂ ਹੋ ਰਹੀ ਹੈ। ਫਖਰ ਜਮਾਂ ਨੂੰ ਭਰੋਸਾ ਹੈ ਕਿ ਪਾਕਿਤਸਾਨ ਦੀ ਟੀਮ ਏਸ਼ੀਆ ਕੱਪ ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।