ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਬੰਗਲਾਦੇਸ਼ੀ ਗੇਂਦਬਾਜ਼ ਨੇ ਦਿਵਿਆਂਸ਼ ਸਕਸੇਨਾ ਦੇ ਸਿਰ 'ਚ ਗੇਂਦ ਮਾਰਨ ਦੀ ਕੀਤੀ ਕੋਸ਼ਿਸ਼ 

ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਐਤਵਾਰ ਨੂੰ ਬੰਗਲਾਦੇਸ਼ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਿਆ। ਮੈਚ 'ਚ ਬੰਗਲਾਦੇਸ਼ੀ ਗੇਂਦਬਾਜ਼ ਅਵਿਸ਼ੇਕ ਦਾਸ (40 ਦੌੜਾਂ ਦੇ ਕੇ 3 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਤੋਂ ਬਾਅਦ ਬੰਗਲਾਦੇਸ਼ ਨੇ ਸਲਾਮੀ ਬੱਲੇਬਾਜ਼ ਪਰਵੇਜ਼ ਹੁਸੈਨ ਏਮੋਨ ਦੀ 47 ਦੌੜਾਂ ਦੀ ਪਾਰੀ ਅਤੇ ਕਪਤਾਨ ਅਕਬਰ ਅਲੀ ਦੇ ਅਜੇਤੂ 43 ਦੌੜਾਂ ਦੀ ਮਦਦ ਨਾਲ ਜਿੱਤ ਹਾਸਲ ਕੀਤੀ।
 

https://www.facebook.com/cricketworldcup/videos/183904466208131/

 

ਇਸ ਰੋਮਾਂਚਕ ਮੈਚ ਦੌਰਾਨ ਬੰਗਲਾਦੇਸ਼ ਦੇ ਖਿਡਾਰੀ ਬਹੁਤ ਹੀ ਹਮਲਾਵਰ ਅੰਦਾਜ਼ ਵਿੱਚ ਦਿਖਾਈ ਦਿੱਤੇ, ਜਿਸ ਦੇ ਲਈ ਉਨ੍ਹਾਂ ਦੀ ਕਾਫੀ ਅਲੋਚਨਾ ਵੀ ਹੋ ਰਹੀ ਹੈ। ਮੈਚ ਸ਼ੁਰੂ ਹੋਣ ਦੇ ਦੂਜੇ ਓਵਰ 'ਚ ਭਾਰਤ ਅਤੇ ਬੰਗਲਾਦੇਸ਼ ਦੇ ਖਿਡਾਰੀਆਂ ਵਿਚਾਲੇ ਮਾਹੌਲ ਗਰਮ ਹੋ ਗਿਆ ਸੀ। ਭਾਰਤ ਦੇ ਸਲਾਮੀ ਬੱਲੇਬਾਜ਼ ਦਿਵਿਆਂਸ਼ ਸਕਸੇਨਾ ਅਤੇ ਯਸ਼ਸਵੀ ਜੈਸਵਾਲ ਬੱਲੇਬਾਜ਼ੀ ਕਰ ਰਹੇ ਸਨ। ਬੰਗਲਾਦੇਸ਼ ਵੱਲੋਂ ਦੂਜੇ ਓਵਰ 'ਚ ਤਨਜ਼ੀਮ ਹਸਨ ਸਾਕਿਬ ਗੇਂਦਬਾਜ਼ੀ ਕਰ ਰਹੇ ਸਨ। ਦਿਵਿਆਂਸ਼ ਨੇ ਤਨਜ਼ੀਮ ਹਸਨ ਸਾਕਿਬ ਦੀ ਗੇਂਦ ਨੂੰ ਸਟ੍ਰੇਟ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਪਰ ਤਨਜ਼ੀਨ ਨੇ ਗੇਂਦ ਨੂੰ ਫੜ ਲਿਆ ਅਤੇ ਦਿਵਿਆਂਸ਼ ਵੱਲ ਤੇਜ਼ੀ ਨਾਲ ਸੁੱਟ ਦਿੱਤੀ।
 

 

ਦਿਵਿਆਂਸ਼ ਨੇ ਆਪਣਾ ਸਿਰ ਪਿੱਛੇ ਵੱਲ ਹੇਠਾਂ ਝੁਕਾ ਕੇ ਗੇਂਦ ਤੋਂ ਬਚਾਅ ਕੀਤਾ। ਜੇ ਦਿਵਿਆਂਸ਼ ਅਜਿਹਾ ਨਾ ਕਰਦਾ ਤਾਂ ਗੇਂਦ ਉਸ ਦੇ ਸਿਰ 'ਚ ਲੱਗ ਸਕਦੀ ਸੀ। ਇਸ ਤੋਂ ਬਾਅਦ ਦਿਵਿਆਂਸ਼ ਅਤੇ ਤਨਜ਼ੀਮ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਸ ਬਹਿਸ ਦੀ ਸ਼ੁਰੂਆਤ ਵੀ ਬੰਗਲਾਦੇਸ਼ੀ ਗੇਂਦਬਾਜ਼ ਵੱਲੋਂ ਤਰਫੋਂ ਹੋਈ, ਜਿਸ ਦਾ ਦਿਵਿਆਂਸ਼ ਨੇ ਜਵਾਬ ਦਿੱਤਾ। ਇਸ ਤੋਂ ਬਾਅਦ ਮਾਮਲੇ ਨੂੰ ਸ਼ਾਂਤ ਕਰਨ ਲਈ ਅੰਪਾਇਰ ਨੂੰ ਵਿਚਕਾਰ ਆਉਣਾ ਪਿਆ।
 

 

ਦੱਸ ਦੇਈਏ ਕਿ ਬੰਗਲਾਦੇਸ਼ ਪਹਿਲੀ ਵਾਰ ਅੰਡਰ-19 ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਸੀ ਅਤੇ ਉਸ ਨੇ ਖਿਤਾਬੀ ਮੈਚ ਵਿੱਚ ਚਾਰ ਵਾਰ ਦੀ ਚੈਂਪੀਅਨ ਭਾਰਤ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਹੋਇਆ। ਬੰਗਲਾਦੇਸ਼ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੂੰ 47.2 ਓਵਰਾਂ 'ਚ 177 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਮੀਂਹ ਦੇ ਕਾਰਨ 42.1 ਓਵਰਾਂ 'ਚ ਸੱਤ ਵਿਕਟਾਂ ਗੁਆ ਕੇ 170 ਦੌੜਾਂ ਦਾ ਟੀਚਾ ਹਾਸਲ ਕਰ ਲਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: tanzim hasan sakib nearly hits divyansh saxena on his head in u1 9 wc final watch viral video