ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਮ ਇੰਡੀਆ ਨੇ ਐਲਾਨ: ਰੋਹਿਤ ਸ਼ਰਮਾ ਨੂੰ ਆਰਾਮ, ਜਸਪ੍ਰੀਤ ਬੁਮਰਾਹ ਤੇ ਸ਼ਿਖਰ ਧਵਨ ਪਰਤੇ

ਫਿਟ ਹੋ ਚੁਕੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੋਮਵਾਰ ਨੂੰ ਅਗਲੇ ਮਹੀਨੇ ਘਰੇਲੂ ਜ਼ਮੀਨ ’ਤੇ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਅਤੇ ਆਸਟਰੇਲੀਆ ਖ਼ਿਲਾਫ਼ ਵਨਡੇ ਕੌਮਾਂਤਰੀ ਮੈਚਾਂ ਲਈ ਸੋਮਵਾਰ ਨੂੰ ਭਾਰਤੀ ਟੀਮ ਚ ਵਾਪਸੀ ਕਰ ਲਈ।

 

ਚੋਟੀ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਦੋਵੇਂ ਟੀਮਾਂ ਵਿਚ ਵਾਪਸੀ ਕਰ ਲਈ ਹੈ। ਸ਼ਿਖਰ ਧਵਨ ਸਈਦ ਮੁਸ਼ਤਾਕ ਅਲੀ ਟਰਾਫੀ ਮੈਚ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਗੋਡੇ 'ਤੇ 25 ਟਾਂਕੇ ਲਗਾਵਾਉਣੇ ਪਏ ਸਨ।

 

ਚੋਣ ਕਮੇਟੀ ਦੇ ਚੇਅਰਮੈਨ ਐਮਐਸਕੇ ਪ੍ਰਸਾਦ ਨੇ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਟੀਮ ਦਾ ਐਲਾਨ ਕੀਤਾ। ਜਸਪ੍ਰੀਤ ਬੁਮਰਾਹ ਪਿਛਲੇ ਦਿਨੀਂ 'ਸਟ੍ਰੇਸ ਫ੍ਰੈਕਚਰ' ਕਾਰਨ ਟੀਮ ਤੋਂ ਬਾਹਰ ਹੋਏ ਸਨ ਤੇ ਹਾਲ ਹੀ ਵਿਚ ਵਿਸ਼ਾਖਾਪਟਨਮ ਚ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨਡੇ ਤੋਂ ਪਹਿਲਾਂ ਭਾਰਤ ਦੇ ਨੈਟ-ਸੈਸ਼ਨ ਦੌਰਾਨ ਗੇਂਦਬਾਜ਼ੀ ਕੀਤੀ ਸੀ।

 

ਭਾਰਤ ਸ੍ਰੀਲੰਕਾ ਖਿਲਾਫ 5 ਜਨਵਰੀ ਤੋਂ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੇਗਾ, ਜਦੋਂਕਿ ਆਸਟਰੇਲੀਆ ਖ਼ਿਲਾਫ਼ ਤਿੰਨ ਵਨਡੇ ਮੈਚਾਂ ਦੀ ਲੜੀ 14 ਜਨਵਰੀ ਤੋਂ ਹੋਵੇਗੀ। ਰੋਹਿਤ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Team India announced Rohit Sharma rested Jasprit Bumrah and Shikhar Dhawan return