ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਨੌਜਵਾਨ ਗੱਭਰੂ ਤੇਜਿੰਦਰ ਪਾਲ ਸਿੰਘ ਤੂਰ ਨੇ ਜਿੱਤਿਆ ਗੋਲਡ ਮੈਡਲ

ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਗੱਭਰੂ ਨੌਜਵਾਨ ਖਿਡਾਰੀ ਤੇਜਿੰਦਰ ਪਾਲ ਸਿੰਘ ਤੂਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ ਦੋਹਾ ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਚ ਮਰਦਾ ਦੇ ਗੋਲਾ ਸੁੱਟਣ ਦੇ ਮੁਕਾਬਲੇ ਚ ਗੋਲਡ ਮੈਡਲ ਜਿੱਤ ਲਿਆ। ਇਸ ਤਰ੍ਹਾਂ ਹਰਿਆਣਾ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਕਜ਼ਾਖਿਸਤਾਨ ਦੇ ਸਾਯਾਤਬੇਕ ਓਕਾਸੋਵ ਨੂੰ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ।

 

 

ਗੋਲਾ ਸੁੱਟਣ ਦੇ ਮੁਕਾਬਲੇ ਚ ਤੇਜਿੰਦਰ ਪਾਲ ਸਿੰਘ ਤੂਰ ਨੇ ਸੈਸ਼ਨ ਦਾ ਸਭ ਤੋਂ ਬੇਹਤਰੀਨ ਪ੍ਰਦਰਸ਼ਨ ਕਰਦਿਆਂ 20.22 ਮੀਟਰ ਤਕ ਗੋਲਾ ਸੁੱਟ ਕੇ ਗੋਲਡ ਮੈਡਲ ਜਿੱਤ ਲਿਆ। ਭਾਰਤ ਦਾ ਇਸ ਮੁਕਾਬਲੇ ਚ ਇਹ ਦੂਜਾ ਗੋਲਡ ਮੈਡਲ ਹੈ।

 

 

ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਬਜਰੰਗ ਨੇ ਫ਼ਾਈਨਲ ਚ ਕਜ਼ਾਖਿਸਤਾਨ ਦੇ ਸਾਯਾਤਬੇਕ ਓਕਾਸੋਵ ਨੂੰ 12-7 ਤੋਂ ਹਰਾ ਦਿੱਤਾ। ਬਜਰੰਗ ਦੇ ਗੋਲਡ ਮੈਡਲ ਜਿੱਤ ਦੇ ਹੀ ਉਨ੍ਹਾਂ ਦੇ ਹਰਿਆਣਾ ਦੇ ਸੋਨੀਪਤ ਸਥਿਤ ਯੋਗੇਸ਼ਵਰ ਦੱਤ ਦੇ ਅਖਾੜੇ ਚ ਖੁਸ਼ੀ ਦੀ ਲਹਿਰ ਦੌੜ ਗਈ।

 

 

ਦੱਸਣਯੋਗ ਹੈ ਕਿ ਸੋਮਵਾਰ ਨੂੰ ਗੋਮਤੀ ਮਰਿਮੁਥੂ ਨੇ ਔਰਤਾਂ ਦੀ 800 ਮੀਟਰ ਦੀ ਦੌੜ ਚ ਗੋਲਡ ਮੈਡਲ ਜਿੱਤਿਆ ਸੀ। ਭਾਰਤ ਨੇ ਮੁਕਾਬਲੇ ਚ 2 ਗੋਲਡ, 3 ਸਿਲਵਰ, 5 ਤਾਂਬੇ ਦੇ ਮੈਡਲ ਸਮੇਤ ਕੁੱਲ 10 ਮੈਡਲ ਜਿੱਤ ਲਏ ਹਨ ਜਦਕਿ ਭਾਰਤ ਅੰਕੜਾ-ਲੜੀ ਚ ਚੀਨ ਅਤੇ ਬਹਰੀਨ ਮਗਰੋਂ ਤੀਜੇ ਸਥਾਨ ’ਤੇ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ ਗੋਲਾ ਸੁੱਟ ਮੁਕਾਬਲੇ ਚ ਭਾਰਤੀ ਐਥਲੀਟ ਨੇ ਚੀਟ ਅਤੇ ਕਜ਼ਾਖਿਸਤਾਨ ਦੇ ਐਥਲੀਟਾਂ ਨੂੰ ਪਛਾੜ ਦਿੱਤਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tejinder Pal Singh Toor the youngest youth of Punjab won the Gold Medal