ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਉੱਡਣ ਪਰੀ’ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਇੰਝ ਕੀਤਾ ਯਾਦ

‘ਉੱਡਣ ਪਰੀ’ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਇੰਝ ਕੀਤਾ ਯਾਦ

ਅੱਜ ਪੂਰੇ ਦੇਸ਼ ਵਿਚ ਕਾਰਗਿਲ ਜਿੱਤ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। 26 ਜੁਲਾਈ 1999 ਨੂੰ ਭਾਰਤੀ ਜਵਾਨਾਂ ਨੇ ਕਾਰਗਿਲ ਦੀਆਂ ਪਹਾੜੀਆਂ ਉਤੇ ਪਾਕਿਸਤਾਨ ਨੂੰ ਹਰਾਕੇ ਭਾਰਤ ਦਾ ਝੰਡਾ ਲਹਿਰਾਇਆ ਸੀ।  ਕਰੀਬ ਦੋ ਮਹੀਨੇ ਚੱਲੀ ਇਸ ਜੰਗ ਵਿਚ ਜਿਸ ਤਰ੍ਹਾਂ ਦੇਸ਼ ਦੇ ਜਵਾਨਾਂ ਨੇ ਬਹਾਦਰੀ ਦਿਖਾਈ ਸੀ, ਉਸ ਉਤੇ ਦੇਸ਼ ਵਾਸੀਆਂ ਨੂੰ ਮਾਣ ਹੈ।

 

 

ਇਸ ਮੌਕੇ ਸਾਰਾ ਦੇਸ਼ ਉਨ੍ਹਾਂ ਜਵਾਨਾਂ ਨੂੰ ਯਾਦ ਕਰ ਰਿਹਾ ਹੈ। ਖੇਡ ਜਗਤ ਵਿਚ ਬਹਾਦਰ ਜਵਾਨਾਂ ਨੂੰ ਯਾਦ ਕੀਤਾ ਗਿਆ। ਭਾਰਤ ਦੀ ਨਵੀਂ ‘ਉੱਡਣ ਪਰੀ’ ਹਿਮਾ ਦਾਸ ਨੇ ਦੇਸ਼ ਦੇ ਬਹਾਦਰ ਜਵਾਨਾਂ ਨੂੰ ਯਾਦ ਕਰਦਿਆਂ ਸ਼ਹੀਦਾਂ ਨੂੰ ਸਲਾਮ ਕੀਤੀ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਦੇਸ਼ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਨਮਨ ਜਿਨ੍ਹਾਂ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The flying fairy remembered the martyrs of Kargil