ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਰਕਮ ਵਿਚ 150 ਰੁਪਏ ਤੋਂ ਵਧਾ ਕੇ 250 ਰੁਪਏ ਪ੍ਰਤੀਦਿਨ ਨੂੰ ਮਨਜੂਰੀ ਪ੍ਰਦਾਨ ਕੀਤੀ ਹੈ, ਜਿਸ ਨਾਲ ਸੂਬੇ ਦੇ ਲਗਭਗ 40000 ਖਿਡਾਰੀਆਂ ਨੂੰ ਲਾਭ ਮਿਲੇਗਾ।
ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਕ ਖਿਡਾਰੀ ਦੇ ਲਈ ਪੋਸ਼ਟਿਕ ਖੁਰਾਕ ਲੈਣਾ ਜਰੂਰੀ ਹੈ ਤਾਂ ਹੀ ਉਹ ਆਪਣੇ ਖੇਡ ਸਮਰੱਥਾ ਵਿਚ ਸੁਧਾਰ ਕਰ ਆਪਣਾ ਬਿਹਤਰੀਨ ਪ੍ਰਦਰਸ਼ਨ ਦੇ ਸਕਦਾ ਹੈ।
ਉਨਾਂ ਦਸਿਆ ਕੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਵੱਲੋਂ ਆਯੋਜਿਤ ਕੀਤਾ ਜਾਣੇ ਵਾਲੇ ਟੂਰਨਾਂਮੈਂਟਾਂ ਵਿਚ ਹਿੱਸਾ ਲੈਣੇ ਵਾਲੇ ਖਿਡਾਰੀਆਂ ਦੇ ਲਈ 150 ਰੁਪਏ ਦੀ ਖੁਰਾਕ ਰਕਮ ਸਾਲ 2012 ਵਿਚ ਨਿਰਧਾਰਿਤ ਕੀਤੀ ਗਈ ਸੀ।
ਸ੍ਰੀ ਸੰਦੀਪ ਸਿੰਘ ਨੇ ਦਸਿਆ ਕਿ ਉਨਾਂ ਨੇ ਖੁਰਾਕ ਰਕਮ ਵੱਧਾਉਣ ਦੀ ਅਪੀਲ ਮੁੱਖ ਮੰਤਰੀ ਨੂੰ ਕੀਤੀ ਸੀ, ਜਿਸ ਦੀ ਮੰਜੂਰੀ ਅੱਜ ਪ੍ਰਦਾਨ ਕਰ ਦਿੱਤੀ ਗਈ ਹੈ।