ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਆਇਆ ਨਵਾਂ ਬਿਆਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਆਲਮੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਕਿਆਸਅਰਾਈਆਂ ਨੂੰ ਕਿਨਾਰੇ ਕਰਦਿਆਂ ਧੋਨੀ ਦੇ ਇਕ ਬਚਪਨ ਦੇ ਮਿੱਤਰ ਤੇ ਸਾਂਝੇ ਵਪਾਰੀ ਅਰੁਣ ਪਾਂਡੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਧੋਨੀ ਦਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਹਾਲੇ ਕੋਈ ਵਿਚਾਰ ਨਹੀਂ ਹੈ।

 

ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਧੋਨੀ ਵਰਗੇ ਮਹਾਨ ਖਿਡਾਰੀ ਦੇ ਭਵਿਚ ਨੂੰ ਲੈ ਕੇ ਚੱਲ ਰਹੀ ਲਗਾਤਾਰ ਕਿਆਸਅਰਾਈਆਂ ਕਾਫੀ ਦੁੱਖ ਭਰੀਆਂ ਹਨ।

 

ਪਾਂਡੇ ਲੰਬੇ ਸਮੇਂ ਤੋਂ ਧੋਨੀ ਨਾਲ ਜੁੜੇ ਹੋਏ ਸਨ ਤੇ ਖੇਡ ਪ੍ਰਬੰਧਕ ਕੰਪਨੀ ਰਿਤੀ ਸਪੋਰਟਸ ਦੇ ਸੰਚਾਲਨ ਦੇ ਇਲਾਵਾ ਉਨ੍ਹਾਂ ਦੇ ਵਪਾਰਕ ਮਾਮਲਿਆਂ ਨੂੰ ਵੀ ਦੇਖਦੇ ਹਨ।

 

ਧੋਨੀ ਦੇ ਸੰਨਿਆਸ ਲੈਣ ਬਾਰੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਵੀ ਆਪਣਾ ਪੱਖ ਰੱਖ ਚੁਕੇ ਹਨ ਕਿ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਧੋਨੀ ਨੂੰ ਪ੍ਰੈਕਟੀਕਲ ਹੋ ਕੇ ਸੋਚਣਾ ਚਾਹੀਦਾ ਹੈ ਨਾ ਕਿ ਭਾਵਨਾਤਮਕ ਹੋ ਕੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:there is no plan for retirement of ms dhoni says his friend arun pandey