ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰਲਡ ਕ੍ਰਿਕੇਟ ਕੱਪ ’ਚ ਇਸ ਦੇਸ਼ ਦਾ ਸਭ ਤੋਂ ਘੱਟ ਸਕੋਰ ਬਣਾਉਣ ਦਾ ਰਿਕਾਰਡ

ਵਰਲਡ ਕ੍ਰਿਕੇਟ ਕੱਪ ’ਚ ਇਸ ਦੇਸ਼ ਦਾ ਸਭ ਤੋਂ ਘੱਟ ਸਕੋਰ ਬਣਾਉਣ ਦਾ ਰਿਕਾਰਡ

ਵਰਲਡ ਕ੍ਰਿਕੇਟ ਕੱਪ 2019 ਆਉਂਦੀ 30 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਸ਼ਵ ਕੱਪ ਦੇ 44 ਸਾਲਾਂ ਦੇ ਇਤਿਹਾਸ ਵਿੱਚ ਅਜਿਹੇ ਬਹੁਤ ਸਾਰੇ ਮੌਕੇ ਆਏ ਹਨ, ਜਦੋਂ ਕ੍ਰਿਕੇਟ ਟੀਮਾਂ ਘੱਟ ਸਕੋਰ ਉੱਤੇ ਆਲ ਆਉਟ ਹੋਈਆਂ ਹਨ।

 

 

ਵਿਸ਼ਵ ਕੱਪ ਵਿੱਚ ਸਭ ਤੋਂ ਘੱਟ ਸਕੋਰ ਉੱਤੇ ਆਊਟ ਹੋਣ ਵਾਲੀ ਟੀਮ ਕੈਨੇਡਾ ਹੈ। ਕੈਨੇਡਾ ਦੀ ਟੀਮ ਨੇ ਇਹ ਰਿਕਾਰਡ ਸਾਲ 2003 ਦੌਰਾਨ ਬਣਾਇਆ ਸੀ। ਉਸ ਵਰ੍ਹੇ ਵਿਸ਼ਵ ਕੱਪ ਵਿੱਚ ਕੁੱਲ 14 ਦੇਸ਼ਾਂ ਨੇ ਭਾਗ ਲਿਆ ਸੀ ਤੇ ਕੈਨੇਡਾ ਨੂੰ ਗਰੁੱਪਬੀਵਿੱਚ ਰੱਖਿਆ ਗਿਆ ਸੀ। ਕੈਨੇਡਾ ਦੀ ਟੀਮ ਨੇ ਇਹ ਸ਼ਰਮਨਾਕ ਰਿਕਾਰਡ ਸ੍ਰੀ ਲੰਕਾ ਦੀ ਟੀਮ ਨਾਲ ਖੇਡਦਿਆਂ ਬਣਾਇਆ ਸੀ।

 

 

ਉਸ ਮੈਚ ਦੌਰਾਨ ਕੈਨੇਡਾ ਦੀ ਸਾਰੀ ਟੀਮ ਸਿਰਫ਼ 36 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਉਸ ਮੈਚ ਦੌਰਾਨ ਸ੍ਰੀ ਲੰਕਾ ਦੀ ਟੀਮ ਨੇ ਟਾੱਸ ਜਿੱਤਿਆ ਸੀ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਜੋ ਹੈਰਿਸ ਦੀ ਕਪਤਾਨੀ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਨਿੱਤਰੀ ਕੈਨੇਡਾ ਦੀ ਟੀਮ ਦਾ ਸ੍ਰੀ ਲੰਕਾ ਦੇ ਗੇਂਦਬਾਜ਼ਾਂ ਨੇ ਬਹੁਤ ਬੁਰਾ ਹਾਲ ਕਰ ਕੇ ਰੱਖ ਦਿੱਤਾ ਸੀ।

 

 

ਸਾਰੀ ਟੀਮ ਸਿਰਫ਼ 36 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਤਦ ਤੋਂ ਲੈ ਕੇ ਇਹ ਵਿਸ਼ਵ ਕੱਪ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਸਿੱਧ ਹੋਇਆ।

 

 

ਉਸ ਮੈਚ ਵਿੱਚ ਸਭ ਤੋਂ ਵੱਧ ਸਕੋਰ 9 ਸਨ, ਜੋ ਓਪਨਰ ਬੱਲੇਬਾਜ਼ ਡੈਸਮੰਡ ਚੁਮਨੇ ਅਤੇ ਕਪਤਾਨ ਹੈਰਿਸ ਨੇ ਬਣਾਏ ਸਨ। ਟੀਮ ਦੇ ਪੰਜ

ਬੰਲੇਬਾਜ਼ ਸਿਫ਼ਰ ਉੱਤੇ ਆਊਟ ਹੋਏ ਸਨ। ਇੱਕ ਖਿਡਾਰੀ ਬਿਨਾ ਕੋਈ ਦੌੜ ਬਣਾਏ ਨਾਟਆਊਟ ਪੈਵੇਲੀਅਨ ਪਰਤਿਆ ਸੀ।

 

 

ਇਸ ਮਾਮਲੇ ਦਾ ਇੱਕ ਹੋਰ ਦਿਲਚਸਪ ਪੱਖ ਇਹ ਵੀ ਸੀ ਕਿ ਟੀਮ ਦੇ ਬੱਲੇਬਾਜ਼ਾਂ ਨੇ ਸਿਰਫ਼ 31 ਦੌੜਾਂ ਹੀ ਬਣਾਈਆਂ  ਤੇ ਪੰਜ ਦੌੜਾਂ ਨੋਬਾਲ ਜਾਂ ਵਾਈਡ ਬਾਲ ਰਾਹੀਂ ਬਣੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This country has Lowest Score World Record in Cricket Cup