ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੀਆ ਮਿਰਜ਼ਾ ਦੀ ਭੈਣ ਦੇ ਵਿਆਹ 'ਚ ਕਿਉਂ ਨਹੀਂ ਪੁੱਜੇ ਸ਼ੋਏਬ ਮਲਿਕ, ਜਾਣੋ ਕਾਰਨ

ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਨੇ ਵੀਰਵਾਰ ਨੂੰ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦੁਦੀਨ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਪਰਿਵਾਰ ਅਤੇ ਕਰੀਬੀ ਦੋਸਤ ਨਿਕਾਹ ਵਿੱਚ ਸ਼ਾਮਲ ਹੋਏ। 

 

 

 
 
 
 
 
 
 
 
 
 
 
 
 

Mr and Mrs 🥳 #alhamdulillahforeverything #AbBasAnamHi 📷 @weddingsbykishor @daaemi

A post shared by Anam Mirza (@anammirzaaa) on

 

 

ਇਸ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ 'ਚ ਪੂਰਾ ਪਰਿਵਾਰ ਇਕੱਠੇ ਦਿਖਾਈ ਦਿੱਤਾ ਪਰ ਸਾਨੀਆ ਮਿਰਜ਼ਾ ਦਾ ਪਤੀ ਅਤੇ ਅਨਮ ਦਾ ਜੀਜਾ ਸ਼ੋਇਬ ਮਲਿਕ ਇਸ ਵਿਆਹ ਤੋਂ ਗ਼ਾਇਬ ਰਿਹਾ।
 

ਪ੍ਰਸ਼ੰਸਕਾਂ ਨੇ ਇਹ ਵੀ ਜਾਨਣਾ ਚਾਹਿਆ ਕਿ ਸ਼ੋਇਬ ਵਿਆਹ ਤੋਂ ਆਖਲ ਗ਼ਾਇਬ ਕਿਉਂ ਹਨ। ਹੁਣ ਇਸ ਦਾ ਕਾਰਨ ਵੀ ਸਾਹਮਣੇ ਆਇਆ ਹੈ। ਦਰਅਸਲ, ਸ਼ੋਏਬ ਮਲਿਕ ਇਨ੍ਹੀਂ ਦਿਨੀਂ ਬੀਪੀਐਲ (ਬੰਗਲਾਦੇਸ਼ ਪ੍ਰੀਮੀਅਰ ਲੀਗ) ਖੇਡਣ ਵਿੱਚ ਰੁੱਝੇ ਹੋਏ ਹਨ। ਇਹੀ ਕਾਰਨ ਹੈ ਕਿ ਉਹ ਸਾਨੀਆ ਦੀ ਭੈਣ ਅਨਮ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਏ।
 

 

 
 
 
 
 
 
 
 
 
 
 
 
 

My world ❤

A post shared by Anam Mirza (@anammirzaaa) on

 

 

 

ਦੱਸਣਯੋਗ ਹੈ ਕਿ ਅਸਦ ਨਾਲ ਅਨਮ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ, ਉਸ ਨੇ ਆਪਣੇ ਕਾਰੋਬਾਰੀ ਦੋਸਤ ਅਕਬਰ ਰਾਸ਼ਿਦ ਨਾਲ ਵਿਆਹ ਕੀਤਾ ਸੀ ਪਰ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਦੋਹਾਂ ਦਾ ਤਲਾਕ ਹੋ ਗਿਆ। ਵਿਆਹ ਤੋਂ ਪਹਿਲਾਂ ਅਸਦ ਨਾਲ ਅਨਮ ਦੇ ਨਾਲ ਡੇਟਿੰਗ ਦੀ ਖ਼ਬਰ ਵੀ ਬਹੁਤ ਵਾਇਰਲ ਹੋਈ ਸੀ ਜਿਸ ਦੀ ਬਾਅਦ ਵਿੱਚ ਸਾਨੀਆ ਨੇ ਪੁਸ਼ਟੀ ਕੀਤੀ ਸੀ।

 

 

 

 

ਅਜ਼ਹਰੂਦੀਨ ਦੀ ਪਹਿਲੀ ਪਤਨੀ ਦਾ ਬੇਟਾ ਹੈ ਅਸਦ

ਅਸਦ ਮੁਹੰਮਦ ਅਜ਼ਹਰੂਦੀਨ ਅਤੇ ਪਹਿਲੀ ਪਤਨੀ ਨੂਰੀਨ ਦਾ ਬੇਟਾ ਹੈ। ਉਸ ਦਾ ਇਕ ਬੇਟਾ ਅਯਜੁਦੀਨ ਹੋਰ ਸੀ ਜਿਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਜ਼ਹਰੂਦੀਨ ਨੇ 1987 ਵਿੱਚ ਨੂਰੀਨ ਨਾਲ ਵਿਆਹ ਕੀਤਾ ਸੀ। ਅਸਦੁਦੀਨ ਕ੍ਰਿਕਟਰ ਵਜੋਂ ਕੁਝ ਖਾਸ ਨਹੀਂ ਕਰ ਸਕੇ ਅਤੇ ਹੁਣ ਉਹ ਕਾਰੋਬਾਰ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਨਮ ਪੇਸ਼ੇ ਅਨੁਸਾਰ ਇੱਕ ਫੈਸ਼ਨ ਡਿਜ਼ਾਈਨਰ ਹੈ ਅਤੇ ਸਾਨੀਆ ਦੇ ਜ਼ਿਆਦਾਤਰ ਕੱਪੜੇ ਅਨਮ ਦੁਆਰਾ ਡਿਜ਼ਾਇਨ ਕੀਤੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:this is why shoaib malik was not present on sania mirza sister anam mirzawedding