ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਟੀਮ ਲਿਜਾ ਸਕਦੀ ਹੈ IPL 2019 ਦੀ ਟਰਾਫ਼ੀ

ਇਹ ਟੀਮ ਲਿਜਾ ਸਕਦੀ ਹੈ IPL 2019 ਦੀ ਟਰਾਫ਼ੀ

ਆਈਪੀਐੱਲ (IPL) ਦੀਆਂ ਦੋ ਸਭ ਤੋਂ ਵੱਧ ਸਫ਼ਲ ਟੀਮਾਂ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰਕਿੰਗਜ਼ ਐਤਵਾਰ ਨੂੰ ਆਪਣੇ ਚੌਥੇ ਖਿ਼ਤਾਬ ਲਈ ਇੱਕ–ਦੂਜੇ ਦੇ ਸਾਹਮਣੇ ਡਟਣਗੀਆਂ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਭਲਕੇ ਐਤਵਾਰ ਸ਼ਾਮੀਂ 7:30 ਵਜੇ ਹੋਵੇਗਾ। ਇਹ ਫ਼ਾਈਨਲ ਮੁਕਾਬਲਾ ਕਾਫ਼ੀ ਦਿਲ–ਖਿੱਚਵਾਂ ਤੇ ਜ਼ੋਰਦਾਰ ਰਹਿਣ ਦੇ ਆਸਾਰ ਬਣੇ ਹੋਏ ਹਨ।

 

 

ਮੁੰਬਈ ਇੰਡੀਅਨਜ਼ ਆਈਪੀਐੱਲ ਦੇ ਇਸ 12ਵੇਂ ਸੰਸਕਰਣ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਵਾਰ ਹਰਾ ਚੁੱਕੀ ਹੈ; ਜਿਸ ਵਿੱਚ ਕੁਆਲੀਫ਼ਾਇਰ–1 ਮੈਚ ਵੀ ਸ਼ਾਮਲ ਹੈ। ਇੰਝ ਮੁੰਬਈ ਇੰਡੀਅਨਜ਼ ਦਾ ਪੱਲੜਾ ਚੇਨਈ ਸੁਪਰ ਕਿੰਗਜ਼ ਵਿਰੁੱਧ ਭਾਰੀ ਜਾਪ ਰਿਹਾ ਹੈ।

 

 

ਰੋਹਿਤ ਸ਼ਰਮਾ ਦੀ ਅਗਵਾਈ ਹੇਠ ਮੁੰਬਈ ਨੇ ਹਾਲੇ ਤੱਕ ਚਾਰ ਆਈਪੀਐੱਲ ਫ਼ਾਈਨਲ ਖੇਡੇ ਹਨ; ਜਿਨ੍ਹਾਂ ਵਿੱਚੋਂ ਤਿੰਨ ਵਿੱਚੋਂ ਉਸੇ ਨੇ ਹੀ ਖਿ਼ਤਾਬ ਹਾਸਲ ਕੀਤਾ ਹੈ। ਇਸ ਵਿੱਚੋਂ ਦੋ ਵਾਰ 2013 ਤੇ 2015 ਦੌਰਾਨ ਮੁੰਬਈ ਨੇ ਚੇਨਈ ਦੇ ਵਿਰੁੱਧ ਹੀ ਫ਼ਾਈਨਲ ਮੁਕਾਬਲਾ ਜਿੱਤਿਆ ਸੀ।

 

 

ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ 8ਵੀਂ ਵਾਰ IPL ਦੇ ਫ਼ਾਈਨਲ ਵਿੱਚ ਪੁੱਜੀ ਹੈ; ਜਿਸ ਵਿੱਚੋਂ ਤਿੰਨ ਵਾਰ ਉਸ ਨੂੰ ਜਿੱਤ ਨਸੀਬ ਹੋਈ ਹੈ। ਭਲਕੇ ਨਤੀਜਾ ਭਾਵੇਂ ਕੁਝ ਵੀ ਰਹੇ, ਪਰ ਇਹ ਫ਼ਾਈਨਲ ਇਨ੍ਹਾਂ ਦੋਵਾਂ ਵਿਚਾਲੇ ਇੱਕ ਨਵਾਂ ਯਾਦਗਾਰੀ ਅਧਿਆਇ ਜੋੜ ਦੇਵੇਗਾ।

 

 

ਚੇਨਈ ਨੂੰ ਫ਼ਾਈਨਲ ਤੋਂ ਪਹਿਲਾਂ ਆਪਣੀ ਰਣਨੀਤੀ ਚੰਗੀ ਤਰ੍ਹਾਂ ਤਿਆਰ ਕਰਨੀ ਹੋਵੇਗੀ ਕਿਉਂਕਿ ਮੁੰਬਈ ਦੀ ਟੀਮ ਇਸ ਸੈਸ਼ਨ ਵਿੱਚ ਉਸ ਨੂੰ ਤਿੰਨ ਵਾਰ ਹਰਾ ਚੁੱਕੀ ਹੈ। ਰੋਹਿਤ ਤੇ ਉਨ੍ਹਾਂ ਦੇ ਸਾਥੀਆਂ ਨੂੰ ਚੇਨਈ ਦੇ ਸਪਿੰਨਰਾਂ ਦਾ ਮੁਕਾਬਲਾ ਬਹੁਤ ਹੁਸ਼ਿਆਰੀ ਨਾਲ ਕਰਨਾ ਹੋਵੇਗਾ ਕਿਉਂਕਿ ਹੋਰ ਟੀਮਾਂ ਦੇ ਬੱਲੇਬਾਜ਼ ਇਮਰਾਨ ਤਾਹਿਰ, ਹਰਭਜਨ ਸਿੰਘ ਤੇ ਰਵਿੰਦਰ ਜਡੇਜਾ ਸਾਹਮਣੇ ਜੂਝਦੇ ਦਿਸੇ ਸਨ।

 

 

ਚੇਨਈ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੀ ਪ੍ਰਭਾਵਿਤ ਕੀਤਾ ਹੈ, ਉਨ੍ਹਾਂ ਹਾਲੇ ਤੱਕ 19 ਵਿਕੇਟਾਂ ਲਈਆਂ ਹਨ। ਚੇਨਈ ਲਈ ਇਹ ਰਾਹਤ ਵਾਲੀ ਗੱਲ ਹੋਵੇਗੀ ਕਿ ਉਸ ਦੇ ਓਪਨਰਜ਼ ਫ਼ੈਫ ਡੂ ਪਲੇਸਿਸ ਤੇ ਸ਼ੇਨ ਵਾਟਸਨ ਪੂਰੀ ਫ਼ਾਰਮ ਵਿੱਚ ਹਨ। ਇਨ੍ਹਾਂ ਦੋਵਾਂ ਨੇ ਹੀ ਦਿੱਲੀ ਵਿਰੁੱਧ ਕੁਆਲੀਫ਼ਾਇਰ–2 ਮੁਕਾਬਲੇ ਵਿੱਚ ਅਰਧ–ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਹਨ। ਮੁੰਬਈ ਦੀ ਟੀਮ ਨੂੰ ਚਾਰ ਦਿਨਾਂ ਦਾ ਆਰਾਮ ਮਿਲ ਚੁੱਕਾ ਹੈ ਤੇ ਹੁਣ ਧੋਨੀ ਦੀ ਟੀਮ ਇਸ ਸੈਸ਼ਨ ਦੀ ਚੌਥੀ ਜਿੱਤ ਦਰਜ ਕਰ ਕੇ ਚੌਥਾ ਆਈਪੀਐੱਲ ਖਿ਼ਤਾਬ ਹਾਸਲ ਕਰਨਾ ਚਾਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This team can win IPL 2019 Trophy