ਅੱਜ ਇੱਥੇ ਭਾਰਤ ਦੇ ਨਿਊ ਜ਼ੀਲੈਂਡ ਦੀ ਟੀਮ ਵਰਲਡ ਕੱਪ ਵਿੱਚ 8ਵੀਂ ਵਾਰ ਭਿੜੇਗੀ। ਇਸ ਤੋਂ ਪਹਿਲਾਂ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਤੇ ਨਿਊ ਜ਼ੀਲੈਂਡ ਦੀਆਂ ਟੀਮਾਂ ਕੁੱਲ 7 ਵਾਰ ਆਪਸ ਵਿੱਚ ਟਕਰਾ ਚੁੱਕੀਆਂ ਹਨ। ਇਸ ਦੌਰਾਨ ਦੋਵਾਂ ਵਿਚਾਲੇ ਮੁਕਾਬਲਾ ਬਰਾਬਰੀ ਵਾਲਾ ਰਿਹਾ ਹੈ।
ਨਿਊ ਜ਼ੀਲੈਂਡ ਨੇ ਹੁਣ ਤੱਕ ਕੁੱਲ 7 ਵਿੱਚੋਂ ਚਾਰ ਵਾਰ ਤੇ ਭਾਰਤੀ ਟੀਮ ਨੇ 3 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਸੀ। ਵਰਲਡ ਕੱਪ ਵਿੱਚ ਦੋਵੇਂ ਟੀਮਾਂ ਆਖ਼ਰੀ ਵਾਰ 16 ਸਾਲ ਪਹਿਲਾਂ ਸਾਲ 2003 ਦੌਰਾਨ ਆਹਮੋ–ਸਾਹਮਣੇ ਹੋਈਆਂ ਸਨ, ਜਿਸ ਵਿੱਚ ਭਾਰਤ ਨੂੰ 7 ਵਿਕੇਟਾਂ ਨਾਲ ਜਿੱਤ ਹਾਸਲ ਹੋਈ ਸੀ।
1975 ਦੇ ਵਿਸ਼ਵ ਕੱਪ ਵਿੱਚ ਨਿਊ ਜ਼ੀਲੈਂਡ ਨੇ ਚਾਰ ਵਿਕੇਟਾਂ ਨਾਲ ਜਿੱਤ ਹਾਸਲ ਕੀਤੀ ਸੀ। ਤਦ ਨਿਊ ਜ਼ੀਲੈਂਡ ਦੇ ਗਲੇਨ ਟਰਨਰ ਨੇ 114 ਦੌੜਾਂ ਬਣਾਈਆਂ ਸਨ ਤੇ ਨਾਟ–ਆਊਟ ਵੀ ਰਹੇ ਸਨ। ਆਬਿਦ ਅਲੀ ਨੇ 70 ਦੌੜਾਂ ਨਾਲ 35 ਦੌੜਾਂ ਦੇ ਕੇ 2 ਵਿਕੇਟਾਂ ਵੀ ਹਾਸਲ ਕੀਤੀਆਂ ਸਨ।
1979 'ਚ ਨਿਊ ਜ਼ੀਲੈਂਡ ਨੇ 8 ਵਿਕੇਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਸ ਦੇ ਬਰੂਸ ਐਡਗਰ ਨੇ ਨਾਟ–ਆਊਟ ਰਹਿ ਕੇ 84 ਦੌੜਾਂ ਬਣਾਈਆਂ ਸਨ।
1987 'ਚ ਪਹਿਲੇ ਮੈਚ ਵਿੱਚ ਭਾਰਤ 16 ਦੌੜਾਂ ਨਾਲ ਜਿੱਤਿਆ ਸੀ ਤੇ ਕਪਤਾਨ ਕਪਿਲ ਦੇਵ ਨੇ 58 ਗੇਂਦਾਂ ਉੱਤੇ 72 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਨੂੰ 'ਮੈਨ ਆਫ਼ ਦਿ ਮੈਚ' ਵੀ ਐਲਾਨਿਆ ਗਿਆ ਸੀ।
ਉਸੇ ਵਰ੍ਹੇ ਦੂਜੇ ਮੈਚ ਵਿੱਚ ਭਾਰਤ ਨੂੰ 9 ਵਿਕੇਟਾਂ ਨਾਲ ਜਿੱਤ ਹਾਸਲ ਹੋਈ ਸੀ। ਸੁਨੀਲ ਗਾਵਸਕਰ ਨੇ ਨਾਟ–ਆਊਟ ਰਹਿ ਕੇ 103 ਦੌੜਾਂ ਬਣਾਈਆਂ ਸਨ ਤੇ ਚੇਤਨ ਸ਼ਰਮਾ ਨੇ 51 ਦੌੜਾਂ ਦੇ ਕੇ 3 ਵਿਕੇਟਾਂ ਲੈ ਕੇ ਹੈਟ੍ਰਿਕ ਬਣਾਇਆ ਸੀ।
ਇੰਝ ਹੀ 1992 'ਚ ਨਿਊ ਜ਼ੀਲੈਂਡ ਨੇ ਚਾਰ ਵਿਕੇਟਾਂ ਨਾਲ ਮੈਚ ਜਿੱਤਿਆ ਸੀ। ਸਾਲ 1999 'ਚ ਨੌਟਿੰਘਮ ਵਿਖੇ ਹੀ 5 ਵਿਕੇਟਾਂ ਨਾਲ ਜਿੱਤ ਹਾਸਲ ਕੀਤੀ। ਸਾਲ 2003 ਦੌਰਾਨ ਭਾਰਤ ਨੇ ਨਿਊ ਜ਼ੀਲੈਂਡ ਨੂੰ 7 ਵਿਕੇਟਾਂ ਨਾਲ ਹਰਾਇਆ ਸੀ।