ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੋਕਿਓ ਉਲੰਪਿਕ 2020 ਲਈ ਟਿਕਟਾਂ ਦੀ ਵਿਕਰੀ ਸ਼ੁਰੂ, ਜਾਣੋ ਕੀਮਤ

ਟੋਕਿਓ ਉਲੰਪਿਕ 2020 ਲਈ ਟਿਕਟਾਂ ਦੀ ਵਿਕਰੀ ਸ਼ੁਰੂ, ਜਾਣੋ ਕੀਮਤ

ਟੋਕਿਓ ਉਲੰਪਿਕ 2020 ਲਈ ਵੀਰਵਾਰ ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ, ਜਿਸ ਵਿਚ ਉਦਘਾਟਨ ਸਮਾਰੋਹ ਲਈ ਸਭ ਤੋਂ ਜ਼ਿਆਦਾ ਮਹਿੰਗੀ ਟਿਕਟ 300,000 ਯੇਨ (ਲਗਭਗ ਇਕ ਲੱਖ 91 ਹਜ਼ਾਰ ਰੁਪਏ) ਦਾ ਹੋਵੇਗਾ।

 

ਜਾਪਾਨ ਦੇ ਸਥਾਨਕ ਨਿਵਾਸੀਆਂ ਲਈ ਸਭ ਤੋਂ ਮਹਿੰਗੀ ਟਿਕਟ ਖਰੀਦ ਲਈ ਲਾਟਰੀ ਦੇ ਸਹਾਰੇ ਆਪਣਾ ਭਾਗ ਵੀ ਅਜਮਾਉਣਾ ਹੋਵੇਗਾ। ਓਲੰਪਿਕ ਵਿਚ ਸ਼ਾਮਲ 33 ਖੇਡਾਂ ਲਈ ਇਕ ਅਲੱਗ ਅਲੱਗ ਕੀਮਤਾਂ ਦੀਆਂ ਟਿਕਟਾਂ ਹਨ। ਸਭ ਤੋਂ ਘੱਟ ਕੀਮਤ ਵਾਲੀ ਟਿਕਟ 2500 ਯੇਨ (ਲਗਭਗ 1600 ਰੁਪਏ) ਦੀ ਹੈ।

 

ਜੋ ਦਰਸ਼ਕ ਭਾਗਸ਼ਾਲੀ ਹੋਵੇਗਾ ਉਨ੍ਹਾਂ ਪੁਰਸ਼ਾਂ ਦੀ 100 ਮੀਟਰ ਦੌੜ ਨੂੰ ਦੇਖਣ ਲਈ ਦਰਸ਼ਕ ਗੈਲਰੀ ਵਿਚ ਸਭ ਤੋਂ ਵਧੀਆ ਸੀਟ ਮਿਲ ਜਾਵੇਗੀ ਜਿਸਦੀ ਕੀਮਤ 130,000 ਯੇਨ (ਲਗਭਗ 83 ਹਜ਼ਾਰ ਡਾਲਰ) ਹੋਵੇਗੀ।

 

ਪ੍ਰੰਤੂ ਉਪਲੱਬਧ ਟਿਕਟਾਂ ਵਿਚੋਂ ਅੱਧੀਆਂ ਟਿਕਟਾ 8000 ਯੇਨ (ਲਗਭਗ 5000 ਰੁਪਏ) ਜਾਂ ਇਸ ਤੋਂ ਘੱਟ ਮਿਲੇਗੀ।  ਛੋਟੇ ਬੱਚਿਆਂ ਵਾਲੇ ਮਾਤਾ–ਪਿਤਾ, ਸੀਨੀਅਰ ਨਾਗਰਿਕਾਂ ਅਤੇ ਵਿਕਲਾਗਾਂ ਲਈ 2020 ਯੇਨ (1287 ਰੁਪਏ) ਦੀਆਂ ਟਿਕਟਾਂ ਵਿਸ਼ੇਸ਼ ਪ੍ਰਬੰਧ ਹੈ।

 

ਟੋਕਿਓ ਉਲੰਪਿਕ 2020 ਦੇ ਸੀਨੀਅਰ ਮਾਰਕੀਟਿੰਗ ਅਧਿਕਾਰੀ ਯੁਕੋ ਹਯਾਕਾਵਾ ਨੇ ਏਐਫਪੀ ਨੂੰ ਕਿਹਾ ਕਿ ਸਥਾਨਕ ਨਾਗਰਿਕਾਂ ਲਈ ਟਿਕਟਾਂ ਦੀ ਕੀਮਤ ਲੰਡਨ 2012 ਦੇ ਬਰਾਬਰ ਹੈ, ਪ੍ਰੰਤੂ ਇਹ ਰੀਓ ਉਲੰਪਿਕ 2016 ਤੋਂ ਥੋੜਾ ਜ਼ਿਆਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tokyo 2020 Olympics ticket prices announced Here is how much they would cost you