ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੋਕੀਓ ਉਲੰਪਿਕ 2020 ਦੀ ਉਲਟੀ ਗਿਣਤੀ ਸ਼ੁਰੂ, ਤਮਗ਼ਿਆਂ ਦਾ ਦੀਦਾਰ ਸ਼ੁਰੂੂ

 
ਏਸ਼ੀਆਈ ਮਹਾਦੀਪ ਵਿੱਚ 12 ਸਾਲ ਬਾਅਦ ਹੋਣ ਵਾਲੇ ਟੋਕੀਓ ਉਲੰਪਿਕ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਸ ਖੇਡ ਮਹਾਂਕੁੰਭ ਦੇ ਉਦਘਾਟਨੀ ਸਮਾਰੋਹ ਤੋਂ ਠੀਕ ਇਕ ਸਾਲ ਪਹਿਲਾਂ ਬੁੱਧਵਾਰ ਨੂੰ ਇਥੇ ਪਹਿਲੀ ਵਾਰ ਇਸ ਦੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ਿਆਂ ਨੂੰ ਜਨਤਕ ਤੌਰ ਉੱਤੇ ਪ੍ਰਦਰਸ਼ਿਤ ਕੀਤਾ ਗਿਆ।  

 

 

 

 

ਜਪਾਨ ਦੀ ਰਾਜਧਾਨੀ ਵਿੱਚ ਪ੍ਰਸ਼ੰਸਕਾਂ, ਪ੍ਰਾਯੋਜਕਾਂ ਅਤੇ ਸਿਆਸਤਦਾਨਾਂ ਨੇ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲਿਆ। ਲੋਕਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਸਨ ਅਤੇ ਘੜੀ 365 ਦਿਨ ਬਾਕੀ ਦਿਖਾ ਰਹੀ ਸੀ। ਟੋਕੀਓ ਉਲੰਪਿਕ ਦਾ ਉਦਘਾਟਨੀ ਸਮਾਗਮ 24 ਜੁਲਾਈ 2020 ਨੂੰ ਹੋਵੇਗਾ।

 


ਉਲੰਪਿਕ 1976 ਵਿੱਚ ਤਲਵਾਰਬਾਜ਼ੀ ਦੇ ਸੋਨ ਤਮਗ਼ਾ ਜੇਤੂ ਅਤੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈਓਸੀ) ਦੇ ਚੇਅਰਮੈਨ ਥਾਮਸ ਬਾਕ ਨੇ ਸਕੂਲੀ ਬੱਚਿਆਂ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ।

 


ਜਪਾਨ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਤਕਰੀਬਨ 20 ਅਰਬ ਡਾਲਰ ਖ਼ਰਚ ਕੀਤੇ ਹਨ, ਹਾਲਾਂਕਿ ਉਲੰਪਿਕ ਖੇਡਾਂ ਦੇ ਖ਼ਰਚੇ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਖੇਡਾਂ ਲਈ ਅੱਠ ਨਵੇਂ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਪੰਜ ਮੁਕੰਮਲ ਹੋ ਚੁੱਕੇ ਹਨ। ਨੈਸ਼ਨਲ ਸਟੇਡੀਅਮ ਇੱਕ ਅਰਬ 25 ਕਰੋੜ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜੋ ਇਸ ਸਾਲ ਦੇ ਅੰਤ ਤੱਕ ਖੋਲ੍ਹਿਆ ਜਾਵੇਗਾ।

 


ਟੋਕੀਓ ਉਲੰਪਿਕ ਦੀਆਂ ਤਿਆਰੀਆਂ ਆਖਰੀ ਗੇੜ ਵਿੱਚ ਹਨ।  ਕੋਟਸ ਨੇ ਹਾਲਾਂਕਿ ਤਿਆਰੀਆਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਖੇਡਾਂ ਦੀਆਂ ਤਿਆਰੀਆਂ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੀ ਹਨ। ਪ੍ਰਬੰਧਕ ਟੋਕੀਓ ਦੀ ਗਰਮੀ ਨਾਲ ਨਜਿੱਠਣ ਲਈ ਵੀ ਤਿਆਰੀ ਕਰ ਰਹੇ ਹਨ, ਹਾਲਾਂਕਿ ਇਸ ਵਾਰ ਇਥੇ ਮੀਂਹ ਪਿਆ। ਟਰੈਫਿਕ ਅਤੇ ਭੀੜ ਵੀ ਚਿੰਤਾ ਦਾ ਵਿਸ਼ਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tokyo Olympics 2020 countdown begins unveils medals