ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਏਈ ਜਾਂ ਦੱਖਣੀ ਅਫ਼ਰੀਕਾ 'ਚ ਹੋ ਸਕਦਾ ਹੈ IPL ਦਾ ਅਗਲਾ ਸੀਜ਼ਨ

ਯੂਏਈ ਜਾਂ ਦੱਖਣੀ ਅਫ਼ਰੀਕਾ 'ਚ ਹੋ ਸਕਦਾ ਹੈ IPL ਦਾ ਅਗਲਾ ਸੀਜ਼ਨ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਅਗਲਾ ਸੀਜ਼ਨ ਭਾਰਤ ਤੋਂ ਬਾਹਰ ਵੀ ਖੇਡਿਆ ਜਾ ਸਕਦਾ ਹੈ, ਜੇ ਆਈਪੀਐਲ ਦੇ ਮੈਚਾਂ ਦੀ ਮਿਤੀ ਅਤੇ ਆਮ ਚੋਣਾਂ ਦੇ ਵਿਚਾਲੇ ਕੋਈ ਟਕਰਾਵ ਹੋਇਆ। ਇਹ ਪਹਿਲੀ ਵਾਰ ਨਹੀਂ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇਸ਼ ਤੋਂ ਬਾਹਰ ਇਹ ਟੂਰਨਾਮੈਂਟ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।

 

ਆਈਪੀਐਲ ਦਾ ਆਯੋਜਨ 2009 ਵਿੱਚ ਦੱਖਣੀ ਅਫ਼ਰੀਕਾ ਵਿੱਚ ਹੋਇਆ ਸੀ ਅਤੇ 2014 ਵਿੱਚ ਟੂਰਨਾਮੈਂਟ ਦਾ ਪਹਿਲਾ ਹਿੱਸਾ ਸੰਯੁਕਤ ਅਰਬ ਅਮੀਰਾਤ ਵਿੱਚ ਆਯੋਜਤ ਕੀਤਾ ਗਿਆ ਸੀ। ਦੋਵਾਂ ਸਾਲਾਂ ਵਿਚ ਆਈਪੀਐਲ ਦੇਸ਼ ਵਿੱਚੋਂ ਬਾਹਰ ਚਲੀ ਗਈ ਕਿਉਂਕਿ ਆਮ ਚੋਣਾਂ ਨਾਲ ਮਿਤੀਆਂ ਮਿਲ ਰਹੀਆਂ ਸਨ।

 

ਆਈਪੀਐਲ ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਬੋਰਡ ਆਮ ਚੋਣਾਂ ਲਈ ਤਰੀਕਾਂ ਦੀ ਘੋਸ਼ਣਾ ਦੀ ਉਡੀਕ ਕਰ ਰਿਹਾ ਹੈ, ਜਿਸ ਦੇ ਬਾਅਦ ਫੈਸਲਾ ਲਿਆ ਜਾਵੇਗਾ।

 

ਸ਼ੁਕਲਾ ਨੇ ਕਿਹਾ "ਜੇ ਆਮ ਚੋਣਾਂ ਦੀਆਂ ਤਾਰੀਕਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਨਾਲ  ਹਨ, ਤਾਂ ਟੂਰਨਾਮੈਂਟ ਦੇਸ਼ ਦੇ ਬਾਹਰ ਆਯੋਜਿਤ ਕੀਤਾ ਜਾਵੇਗਾ। ਪਰ ਅਸੀਂ ਤਾਰੀਖਾਂ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਜੋ ਸਮਾਂ ਨਿਰਧਾਰਨ ਕੀਤਾ ਜਾਵੇ।"

 

ਆਈਪੀਐਲ ਭਾਰਤੀ ਕ੍ਰਿਕੇਟ ਬੋਰਡ ਲਈ ਸਭ ਤੋਂ ਵੱਡਾ ਲੀਗ ਹੈ, ਜਿਸ ਦੇ ਆਧਿਕਾਰਿਕ ਪ੍ਰਸਾਰਣ ਹੱਕ ਸਟਾਰ ਸਪੋਰਟਸ ਨੇ ਸਤੰਬਰ 2017 'ਚ 5 ਸਾਲਾਂ ਦੀ ਮਿਆਦ ਲਈ 16,347.50 ਕਰੋੜ ਰੁਪਏ (2.55 ਅਰਬ ਡਾਲਰ) ਵਿੱਚ ਖਰੀਦੇ ਸਨ।

 

ਟੂਰਨਾਮੈਂਟ ਦੀ ਮੇਜ਼ਬਾਨੀ ਦੇ ਵਿਵਹਾਰਕ ਵਿਕਲਪਾਂ ਬਾਰੇ ਪੁੱਛੇ ਜਾਣ 'ਤੇ ਸ਼ੁਕਲਾ ਨੇ ਕਿਹਾ,' ਯੂਏਈ 'ਚ ਆਈਪੀਐਲ ਦੀ ਮੇਜ਼ਬਾਨੀ ਦਾ ਤਜਰਬਾ ਵਧੀਆ ਸੀ, ਪਰ ਇੱਕ ਹੋਰ ਵਿਕਲਪ ਦੱਖਣੀ ਅਫਰੀਕਾ ਹੋ ਸਕਦਾ ਹੈ। ਜਿਵੇਂ ਮੈਂ ਪਹਿਲਾਂ ਕਿਹਾ ਸੀ, ਆਮ ਚੋਣਾਂ ਦੀਆਂ ਤਰੀਕਾਂ ਨੂੰ ਧਿਆਨ ਵਿਚ ਰੱਖ ਕੇ ਇਹ ਕਾਲ ਲਈ ਜਾਵੇਗੀ। "

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: twelfth season of the Indian Premier League could well be played outside India