ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਪੁਲਿਸ ਖੇਡਾਂ: ਹਰਿਆਣੇ ਦੀਆਂ ਦੋ ਧੀਆਂ ਨੇ ਚੀਨ 'ਚ ਲਾਏ ਗੋਲਡਨ ਪੰਚ


ਚੀਨ ਵਿੱਚ ਚੱਲ ਰਹੀ ਵਿਸ਼ਵ ਪੁਲਿਸ ਖੇਡਾਂ ਵਿੱਚ ਹਰਿਆਣਾ ਦੀ ਅਰਜੁਨ ਐਵਾਰਡੀ ਕਵਿਤਾ ਚਾਹਲ ਨੇ 81 ਕਿੱਲੋ ਤੋਂ ਜ਼ਿਆਦਾ ਅਤੇ ਬੰਟੀ ਪੰਘਾਲ ਨੇ 75 ਕਿੱਲੋ ਭਾਰ ਵਰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ ਹਨ। ਕਵਿਤਾ ਨੇ ਚੀਨੀ ਮੁੱਕੇਬਾਜ਼ ਨੂੰ ਇਕ ਤਕਫਾ ਮੁਕਾਬਲੇ ਵਿੱਚ 5-0 ਅਤੇ ਬੰਟੀ ਨੇ ਥਾਈਲੈਂਡ ਦੇ ਮੁੱਕੇਬਾਜ਼ ਨੂੰ 3-2 ਨਾਲ ਹਰਾ ਕੇ ਸੋਨ ਤਮਗ਼ੇ ਜਿੱਤੇ। ਕੋਚ ਜਗਦੀਸ਼ ਨੇ ਕਿਹਾ ਕਿ ਦੋਵੇਂ ਮੁੱਕੇਬਾਜ਼ਾਂ ਨੇ ਸ਼ਾਨਦਾਰ ਖੇਡਾਂ ਦਿਖਾ ਕੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। 

 

ਕਵਿਤਾ ਦਾ ਸੰਸਾਰ ਪੁਲਿਸ ਖੇਡਾਂ ਵਿੱਚ ਇਹ ਚੌਥਾ ਸੋਨ ਤਮਗ਼ਾ ਹੈ। ਬੰਟੀ ਨੇ ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਕੇ ਸੋਨ ਤਮਗ਼ਾ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ, ਕਵਿਤਾ ਹੁਣ 4 ਅਕਤੂਬਰ ਤੋਂ ਰੂਸ ਵਿੱਚ ਆਯੋਜਿਤ ਹੋਣ ਵਾਲੀ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਇਸ ਦੇ ਨਾਲ ਹੀ, ਬੰਟੀ ਦਸੰਬਰ ਵਿੱਚ ਹੋਣ ਵਾਲੀ ਰਾਸ਼ਟਰੀ ਮੁੱਕੇਬਾਜ਼ੀ ਦੀ ਤਿਆਰੀ ਵੀ ਕਰੇਗਾ।

 

ਚੀਨ ਵਿੱਚ 8 ਤੋਂ 18 ਅਗਸਤ ਤੱਕ ਚੱਲਣ ਵਾਲੀਆਂ ਵਿਸ਼ਵ ਪੁਲਿਸ ਖੇਡਾਂ ਵਿਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ, ਕਵਿਤਾ ਅਤੇ ਬੰਟੀ 19 ਅਗਸਤ ਨੂੰ ਵਤਨ ਲਈ ਰਵਾਨਾ ਹੋਣਗੇ ਅਤੇ 20 ਅਗਸਤ ਨੂੰ ਇਥੇ ਪਹੁੰਚਣਗੇ। 

 

ਭਿਵਾਨੀ ਪਹੁੰਚਣ 'ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਕੋਚ ਜਗਦੀਸ਼, ਕਵਿਤਾ ਦੇ ਪਤੀ ਸੁਧੀਰ, ਬੰਟੀ ਦੇ ਪਿਤਾ ਕ੍ਰਿਸ਼ਨਾ ਪੰਘਾਲ ਅਤੇ ਉਨ੍ਹਾਂ ਦੀ ਮਾਂ ਸੁਮਿੱਤਰਾ ਦੇਵੀ ਨੇ ਦੋਵਾਂ ਮਹਿਲਾ ਮੁੱਕੇਬਾਜ਼ਾਂ ਦੀ ਜਿੱਤ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two daughters of Haryana kavita chahal and bunty panghal golden punch in china in police game