ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰਲਡ ਕੱਪ ਤੋਂ ਪਹਿਲਾਂ ਦੋ ਭਾਰਤੀ ਖਿਡਾਰੀ ਜ਼ਖ਼ਮੀ, ਇੱਕ ਦੇ ਮੂੰਹ 'ਚੋਂ ਖ਼ੂਨ ਨਿੱਕਲਿਆ

ਵਰਲਡ ਕੱਪ ਤੋਂ ਪਹਿਲਾਂ ਦੋ ਭਾਰਤੀ ਖਿਡਾਰੀ ਜ਼ਖ਼ਮੀ, ਇੱਕ ਦੇ ਮੂੰਹ 'ਚੋਂ ਖ਼ੂਨ ਨਿੱਕਲਿਆ

30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕ੍ਰਿਕੇਟ ਕੱਪ ਵਿੱਚ ਭਾਰਤ ਆਪਣੀਆਂ ਮੁਹਿੰਮਾਂ ਦੀ ਸ਼ੁਰੂਆਤ ਆਉਂਦੀ 5 ਜੂਨ ਤੋਂ ਦੱਖਣੀ ਅਫ਼ਰੀਕਾ ਨਾਲ ਮੈਚ ਖੇਡ ਕੇ ਕਰੇਗਾ ਇਸ ਤੋਂ ਪਹਿਲਾਂ ਮਾੜੀ ਖ਼ਬਰ ਇਹ ਹੈ ਕਿ ਭਾਰਤੀ ਟੀਮ ਦੇ ਦੋ ਖਿਡਾਰੀ ਸ਼ਿਖਰ ਧਵਨ ਤੇ ਆਲਰਾਊਂਡਰ ਵਿਜੇ ਸ਼ੰਕਰ ਜ਼ਖ਼ਮੀ ਹੋ ਗਏ ਹਨ

 

 

ਭਾਰਤੀ ਟੀਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਦੋ ਪ੍ਰੈਕਟਿਸ ਮੈਚ ਖੇਡਣੇ ਹਨ ਟੀਮ ਇੰਡੀਆ ਆਪਣਾ ਪਹਿਲਾ ਅਭਿਆਸ ਮੈਚ ਸਨਿੱਚਰਵਾਰ ਨੂੰ ਕੇਨਿੰਗਟਨ ਓਵਲ ਮੈਦਾਨ ' ਨਿਊ ਜ਼ੀਲੈਂਡ ਵਿਰੁੱਧ ਖੇਡੇਗੀ, ਜਦ ਕਿ ਦੂਜਾ ਮੈਚ 28 ਮਈ ਨੂੰ ਬੰਗਲਾਦੇਸ਼ ਖਿ਼ਲਾਫ਼ ਖੇਡਿਆ ਜਾਣਾ ਹੈ ਪਰ ਉਸ ਤੋ਼ ਪਹਿਲਾਂ ਹੀ ਖਿਡਾਰੀਆਂ ਦੇ ਫੱਟੜ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ

 

 

ਘਟਨਾ ਕੁਝ ਇੰਝ ਦੱਸੀ ਜਾਂਦੀ ਹੈ ਕਿ ਪ੍ਰੈਕਟਿਸ ਬੈਟਿੰਗ ਕੋਚ ਸੰਜੇ ਬਾਂਗੜ ਸ਼ਿਖਰ ਧਵਨ ਨੂੰ ਅਭਿਆਸ ਕਰਵਾ ਰਹੇ ਸਨ, ਤਦ ਹੀ ਇੱਕ ਸ਼ਾਰਟਪਿੱਚ ਗੇਂਦ ਤੇਜ਼ੀ ਨਾਲ ਉਨ੍ਹਾਂ ਦੇ ਹੈਲਮੈਟ ਉੱਤੇ ਲੱਗੀ; ਜਿਸ ਕਾਰਨ ਉਨ੍ਹਾਂ ਦੇ ਬੁੱਲ੍ਹਾਂ 'ਚੋਂ ਥੋੜ੍ਹਾ ਖ਼ੂਨ ਵੀ ਨਿੱਕਲ ਆਇਆ ਇਸ ਤੋਂ ਬਾਅਦ ਉਹ ਪ੍ਰੈਕਟਿਸ ਤੋਂ ਬਾਹਰ ਚਲੇ ਗਏ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ ਉਂਝ ਉਹ ਠੀਕਠਾਕ ਹਨ

 

 

ਇੰਝ ਹੀ ਆਲਰਾਊਂਡਰ ਵਿਜੇ ਸ਼ੰਕਰ ਟ੍ਰੇਨਿੰਗ ਸੈਸ਼ਨ ਦੌਰਾਨ ਆਪਣੇ ਸੱਜੇ ਹੱਥ ਉੱਤੇ ਸੱਟ ਲਵਾ ਬੈਠੇ ਜਦੋਂ ਸ਼ੰਕਰ ਨੈੱਟ ਉੱਤੇ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਸਨ, ਤਦ ਉਨ੍ਹਾਂ ਦੇ ਸੱਜੇ ਹੱਥ ਉੱਤੇ ਸੱਟ ਲੱਗੀ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦੇ ਚਿਹਰੇ ਉੱਤੇ ਦਰਦ ਦਾ ਅਹਿਸਾਸ ਵੇਖਿਆ ਗਿਆ ਇਸ ਤੋਂ ਬਾਅਦ ਟੀਮ ਫ਼ਿਜ਼ੀਓ ਦੀ ਮਦਦ ਲੈਣੀ ਪਈ ਸੱਟ ਲੱਗਣ ਤੋਂ ਬਾਅਦ ਸ਼ੰਕਰ ਨੈੰਟ ਤੋਂ ਵਾਪਸ ਚਲੇ ਗਏ

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਦੁਨੀਆ ਦੇ ਕ੍ਰਿਕੇਟ ਪ੍ਰੇਮੀ ਵਿਸ਼ਵ ਕੱਪ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਆਉਂਦੀ 30 ਮਈ ਨੂੰ ਸ਼ੁਰੂਆਤੀ ਮੁਕਾਬਲਾ ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਲੰਦਨ ਦੇ ਓਵਲ ਗ੍ਰਾਊਂਡ ਵਿੱਚ ਖੇਡਿਆ ਜਾਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Indian Players injured before World Cricket Cup One spits blood