ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਬਾਰੇ ਦਿੱਤੇ ਬਿਆਨਾਂ ਨੂੰ ਲੈ ਕੇ ਯੋਗਰਾਜ ਸਿੰਘ ਨੇ ਮਾਰਿਆ ਯੂ-ਟਰਨ 

 

ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਮਹਿੰਦਰ ਸਿੰਘ ਧੋਨੀ ਨੂੰ ਵਿਸ਼ਵ ਕੱਪ 2019 ਵਿੱਚ ਭਾਰਤੀ ਟੀਮ ਦੀ ਹਾਰ ਦਾ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਨੇ ਧੋਨੀ ਉੱਤੇ ਯੁਵਰਾਜ ਦਾ ਕਰੀਅਰ ਖ਼ਤਮ ਕਰਨ ਦਾ ਦੋਸ਼ ਵੀ ਲਗਾਇਆ ਸੀ। ਪਰ ਹੁਣ ਯੋਗਰਾਜ ਸਿੰਘ ਨੇ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਧੋਨੀ ਨੂੰ ਸੈਮੀਫਾਈਨਲ ਵਿੱਚ ਭਾਰਤ ਦੀ ਹਾਰ ਦਾ ਦੋਸ਼ੀ ਨਹੀਂ ਠਹਿਰਾਇਆ। ਯੋਗਰਾਜ ਨੇ ਭਾਰਤੀ ਟੀਮ ਨੂੰ ਦਿੱਤੇ ਯੋਗਦਾਨ ਲਈ ਧੋਨੀ ਦੀ ਤਾਰੀਫ਼ ਵੀ ਕੀਤੀ।

 

ਹਾਲ ਹੀ ਵਿੱਚ ਯੋਗਰਾਜ ਸਿੰਘ ਨੇ ਧੋਨੀ ਬਾਰੇ ਦਿੱਤੇ ਬਿਆਨਾਂ ਬਾਰੇ ਕਿਹਾ ਸੀ, ਮੈਂ ਕਦੇ ਵੀ ਭਾਰਤ ਦੀ ਹਾਰ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ। ਇਹ ਮੇਰਾ ਪੱਖ ਨਹੀਂ ਹੈ। ਤੁਸੀਂ ਗ਼ਲਤ ਵਿਅਕਤੀ ਤੋਂ ਗ਼ਲਤ ਸਵਾਲ ਪੁੱਛਿਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਲੰਬੇ ਸਮੇਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ। ਧੋਨੀ ਇੱਕ ਮਹਾਨ ਖਿਡਾਰੀ ਹੈ। ਮੈਂ ਤਾਂ ਧੋਨੀ ਦਾ ਫੈਨ ਹਾਂ। ਉਨ੍ਹਾਂ ਦੀ ਕਪਤਾਨੀ ਅਤੇ ਖੇਡਣ ਦਾ ਅੰਦਾਜ਼ ਸਭ ਕੁਝ ਬਹੁਤ ਚੰਗਾ ਹੈ।

 

ਗੌਰਤਲਬ ਹੈ ਕਿ ਯੁਵੀ ਦੇ ਪਿਤਾ ਯੋਗਰਾਜ ਸਿੰਘ ਨੇ ਸਾਲ 2015 ਅਤੇ ਹੁਣ 2019 ਵਿਸ਼ਵ ਕੱਪ ਵਿੱਚ ਭਾਰਤ ਦੀ ਹਾਰ ਲਈ ਧੋਨੀ ਨੂੰ ਦੋਸ਼ੀ ਠਹਿਰਾਇਆ ਸੀ। ਉਹ ਪਹਿਲੇ ਕਈ ਮੌਕਿਆਂ 'ਤੇ ਧੋਨੀ ਉੱਤੇ ਆਪਣੀ ਕਪਤਾਨੀ ਦੌਰਾਨ ਯੁਵਰਾਜ ਸਿੰਘ, ਗੌਤਮ ਗੰਭੀਰ ਅਤੇ ਵੀਰੇਂਦਰ ਸਹਿਵਾਗ ਵਰਗੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰਨ ਦਾ ਦੋਸ਼ ਲਗਾ ਚੁੱਕੇ ਹਨ। ਹਾਲਾਂਕਿ ਹੁਣ ਯੋਗਰਾਜ ਸਿੰਘ ਨੇ ਯੂ-ਟਰਨ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਧੋਨੀ ਉੱਤੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਾਇਆ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yograj Singh u turn praised Mahendra Singh Dhoni