ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

U19 World Cup : ਸੈਮੀਫਾਈਨਲ ਮੈਚ 'ਚ 4 ਫਰਵਰੀ ਨੂੰ ਭਿੜਨਗੇ ਭਾਰਤ ਅਤੇ ਪਾਕਿਸਤਾਨ

ਕਿਸੇ ਵੀ ਖੇਡ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਖੇਡ ਪ੍ਰੇਮੀਆਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੁੰਦਾ। ਜਦੋਂ ਗੱਲ ਕ੍ਰਿਕਟ ਦੀ ਹੋਵੇ ਤਾਂ ਫਿਰ ਕਹਿਣਾ ਹੀ ਕੀ। ਇੱਕ ਵਾਰ ਫਿਰ ਦੋਵੇਂ ਟੀਮਾਂ ਕ੍ਰਿਕਟ ਦੇ ਮੈਦਾਨ 'ਤੇ ਇੱਕ-ਦੂਜੇ ਨਾਲ ਭਿੜਨ ਲਈ ਤਿਆਰ ਹਨ ਅਤੇ ਉਹ ਵੀ ਕਿਸੇ ਆਮ ਟੂਰਨਾਮੈਂਟ ਨਹੀਂ, ਸਗੋਂ ਦੋਹਾਂ ਟੀਮਾਂ ਵਿਚਕਾਰ ਮੁਕਾਬਲਾ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹੋਵੇਗਾ। 
 

ਪ੍ਰਿਅਮ ਗਰਗ ਦੀ ਅਗਵਾਈ 'ਚ ਭਾਰਤੀ ਟੀਮ ਨੇ ਮਜ਼ਬੂਤ ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਥਾਂ ਬਣਾਈ ਹੈ। ਉੱਥੇ ਹੀ ਰੋਹੇਲ ਨਜ਼ੀਰ ਦੀ ਕਪਤਾਨੀ 'ਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਅੰਤਮ-4 'ਚ ਐਂਟਰੀ ਕੀਤੀ।
 

 

ਦੋਹਾਂ ਟੀਮਾਂ ਵਿਚਕਾਰ ਇਹ ਮੁਕਾਬਲਾ 4 ਫਰਵਰੀ ਮੰਗਲਵਾਰ ਨੂੰ ਦੱਖਣ ਅਫਰੀਕਾ ਦੇ ਪੋਚੇਫਿਸਟੂਮ ਦੇ ਕ੍ਰਿਕਟ ਮੈਦਾਨ 'ਚ ਹੋਵੇਗਾ। ਇਹ ਮੁਕਾਬਲਾ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਦੂਜਾ ਸੈਮੀਫਾਈਨਲ 6 ਫਰਵਰੀ ਨੂੰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ ਹੋਵੇਗਾ। ਇਹ ਮੁਕਾਬਲਾ ਵੀ ਪੋਚੇਫਿਸਟੂਮ ਵਿਖੇ ਦੁਪਹਿਰ 1.30 ਵਜੇ ਖੇਡਿਆ ਜਾਵੇਗਾ।

 


 

ਅੰਡਰ-19 ਕ੍ਰਿਕਟ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੁਣ ਤਕ ਕੁਲ 23 ਮੈਚ ਹੋਏ ਹਨ। ਭਾਰਤ ਨੂੰ 14 ਮੈਚਾਂ 'ਚ ਜਿੱਤ ਅਤੇ 8 ਮੈਚਾਂ 'ਚ ਹਾਰ ਮਿਲੀ ਹੈ। ਇੱਕ ਮੈਚ ਬਰਾਬਰੀ 'ਤੇ ਰਿਹਾ ਸੀ। ਅੰਡਰ-19 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿਸਤਾਨ ਨੂੰ 9 ਮੈਚਾਂ 'ਚੋਂ 4 ਵਾਰ ਹਰਾਇਆ ਹੈ, ਜਦਕਿ 5 ਵਾਰ ਪਾਕਿਸਤਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ ਪਿਛਲੇ ਤਿੰਨ ਵਿਸ਼ਵ ਕੱਪ ਮੁਕਾਬਲਿਆਂ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਹੈ। ਪਾਕਿਸਤਾਨ ਦੀ ਟੀਮ 23 ਜਨਵਰੀ 2010 ਨੂੰ ਭਾਰਤ ਵਿਰੁੱਧ ਆਖਰੀ ਵਾਰ ਵਿਸ਼ਵ ਕੱਪ 'ਚ ਜਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:U19 World Cup 2020 semi final match between India and Pakistan