ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਨੇ ਭਾਰਤ ਨੂੰ 118 ਦੋੜਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ

ਇੰਗਲੈਂਡ ਨੇ ਭਾਰਤ ਨੂੰ 118 ਦੋੜਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ

ਇੰਗਲੈਂਡ ਨੇ ਓਵਲ `ਚ ਪੰਜਵੇਂ ਤੇ ਆਖ਼ਰੀ ਟੈਸਟ ਮੈਚ ਵਿੱਚ ਭਾਰਤ ਨੂੰ 118 ਦੌੜਾਂ ਨਾਲ ਕਰਾਰੀ ਹਾਰ ਦੇ ਕੇ 4-1 ਨਾਲ ਮੈਚਾਂ ਦੀ ਪੂਰੀ ਲੜੀ (ਸੀਰੀਜ਼) `ਤੇ ਆਪਣਾ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਐਲਿਸਟੇਅਰ ਕੁੱਕ ਨੇ ਇੰਗਲੈਂਡ ਦੀ ਟੀਮ ਨੂੰ ਆਪਣੇ ਆਖ਼ਰੀ ਟੈਸਟ ਮੈਚ ਵਿੱਚ ਜਿੱਤ ਨਾਲ ਅਲਵਿਦਾ ਕਿਹਾ। ਭਾਰਤ ਵੱਲੋਂ ਸਭ ਤੋਂ ਵੱਧ 149 ਦੌੜਾਂ ਕੇ.ਐੱਲ. ਰਾਹੁਲ ਨੇ ਬਣਾਈਆਂ। ਰਿਸ਼ਭ ਪੰਤ ਨੇ ਵੀ 114 ਦੌੜਾਂ ਦੀ ਦਮਦਾਰ ਪਾਰੀ ਖੇਡੀ।


ਭਾਰਤ ਦੇ ਓਪਨਰ ਕੇ.ਐੱਲ. ਰਾਹੁਲ ਨੇ ਦੂਜੀ ਪਾਰੀ `ਚ 5ਵਾਂ ਸੈਂਕੜਾ ਮਾਰਿਆ। ਇਸ ਤੋਂ ਬਾਅਦ ਰਿਸ਼ਭ ਪੰਤ ਨੇ ਵੀ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਮਾਰਿਆ। ਦੋਵੇਂ ਬੱਲੇਬਾਜ਼ਾਂ ਵਿਚਾਲੇ 200 ਤੋਂ ਵੱਧ ਦੌੜਾਂ ਦੀ ਰਿਕਾਰਡ ਭਾਈਵਾਲੀ ਹੋਈ ਪਰ ਫਿਰ ਵੀ ਭਾਰਤ ਇਹ ਮੈਚ ਜਿੱਤ ਨਾ ਸਕਿਆ। ਆਦਿਲ ਰਸ਼ੀਦ ਨੇ ਦੋਵਾਂ ਨੂੰ ਆਊਅ ਕਰ ਕੇ ਭਾਰਤ `ਤੇ ਹਾਰ ਦਾ ਸੰਕਟ ਪਾ ਦਿੱਤਾ।


ਚਾਹ ਦੇ ਬ੍ਰੇਕ ਤੱਕ ਦੋਵੇਂ ਬੱਲੇਬਾਜ਼ਾਂ ਵਿਚਾਲੇ 177 ਦੌੜਾਂ ਦੀ ਭਾਈਵਾਲੀ ਹੋ ਗਈ ਸੀ ਅਤੇ ਭਾਰਤ ਦਾ ਸਕੋਰ 298/5 ਸੀ। ਭਾਰਤ-ਇੰਗਲੈਂਡ ਵਿਚਾਲੇ ਸੋਮਵਾਰ ਨੂੰ ਓਵਲ ਟੈਸਟ ਦਾ ਚੌਥਾ ਦਿਨ ਪੂਰੀ ਤਰ੍ਹਾਂ ਐਲਿਸਟੇਅਰ ਕੁੱਕ ਅਤੇ ਜੋਅ ਰੂਟ ਦੇ ਨਾਂਅ ਰਿਹਾ। ਜੋਅ ਰੂਟ (125) ਅਤੇ ਕੁੱਕ (147) ਦੇ ਬੇਮਿਸਾਲ ਸੈਂਕੜਿਆਂ ਦੇ ਦਮ `ਤੇ ਇੰਗਲੈਂਡ ਨੇ ਦੂਜੀ ਪਾਰੀ 423/8 ਦੇ ਸਕੋਰ `ਤੇ ਪਾਰੀ ਡਿਕਲੇਅਰ ਕਰ ਦਿੱਤੀ ਸੀ। ਇੰਝ ਭਾਰਤ ਸਾਹਵੇਂ 464 ਦੌੜਾਂ ਦਾ ਔਖਾ ਟੀਚਾ ਰੱਖਿਆ ਗਿਆ ਸੀ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK defeated India by 118 runs grabs series