ਇੰਗਲੈਂਡ (UK) ’ਚ ਗੇਂਦ ਲੱਗਣ ਦੇ ਇੱਕ ਮਹੀਨੇ ਬਾਅਦ ਅੰਪਾਇਰ ਜੌਨ ਵਿਲੀਅਮਸਨ ਦਾ ਦੇਹਾਂਤ ਹੋ ਗਿਆ ਹੈ। ਇਹ ਗੇਂਦ ਅੰਪਾਇਰ ਦੇ ਸਿਰ ’ਤੇ ਲੱਗੀ ਸੀ।
ਪੇਂਬ੍ਰੋਕਸ਼ਾਇਰ ਕਾਊਂਟੀ ਡਿਵੀਜ਼ਨ–2 ਵਿੱਚ ਪੇਂਬ੍ਰੋਕ ਅਤੇ ਨਾਰਬੇਥ ਵਿਚਾਲੇ 13 ਜੁਲਾਈ ਨੂੰ ਖੇਡੇ ਗਏ ਮੈਚ ਦੌਰਾਨ ਅੰਪਾਇਰਿੰਗ ਕਰਦਿਆਂ 80 ਸਾਲਾ ਅੰਪਾਇਰ ਜੌਨ ਵਿਲੀਅਮਸਨ ਦੇ ਸਿਰ ਉੱਤੇ ਗੇਂਦ ਲੱਗ ਗਈ ਸੀ।
ਸ੍ਰੀ ਜੌਨ ਵਿਲੀਅਮਸਨ ਨੂੰ ਕਾਰਡਿਫ਼ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਬੀਤੀ 1 ਅਗਸਤ ਨੂੰ ਉਨ੍ਹਾਂ ਨੂੰ ਹੇਵਰਫ਼ੋਰਡ–ਵੈਸਟ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ। ਦੋ ਹਫ਼ਤਿਆਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪੇਂਬ੍ਰੋਕਸ਼ਾਇਰ ਕ੍ਰਿਕੇਟ ਨੇ ਵੀਰਵਾਰ ਨੂੰ ਟਵਿਟਰ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਕਲੱਬ ਨੇ ਲਿਖਿਆ ਕਿ ਅੰਪਾਇਰ ਜੌਨ ਵਿਲੀਅਮਸਨ ਨੂੰ ਲੈ ਕੇ ਇੱਕ ਦੁਖਦਾਈ ਖ਼ਬਰ ਮਿਲੀ ਹੈ। ਉਹ ਅਕਾਲ–ਚਲਾਣਾ ਕਰ ਗਏ ਹਨ।
ਉਹ ਆਪਣੇ ਪਿੱਛੇ ਆਪਣੀ ਪਤਨੀ ਹਿਲੇਰੀ ਤੇ ਪੁੱਤਰ ਛੱਡ ਗਏ ਹਨ।