ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CC Under19 WCup IndiavsPakistan: ਭਾਰਤ ਨੇ ਪਾਕਿ ਨੂੰ ਸੈਮਾਫਾਈਨਲ 'ਚ 10 ਵਿਕਟਾਂ ਨਾਲ ਹਰਾਇਆ

ਆਈਸੀਸੀ ਅੰਡਰ -19 ਵਰਲਡ ਕੱਪ ਦਾ ਸੇਮੀਫਾਈਨਲ ਸਥਾਨ ਦੱਖਣੀ ਅਫ਼ਰੀਕਾ ਦਾ ਪਾਚਰਫਸਟਰਮ ਦੇ ਸੇਨਵੇਸ ਪਾਰਕ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ। ਭਾਰਤ ਨੇ ਅੰਡਰ 19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਵਿੱਚ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਤੀਜੀ ਵਾਰ ਫਾਈਨਲ ਵਿੱਚ ਥਾਂ ਪੱਕੀ ਕੀਤੀ। 
 

ਭਾਰਤ ਵੱਲੋਂ ਜਾਇਸਵਾਲ ਨੇ ਨਾਬਾਦ 105 ਦੌੜਾਂ ਅਤੇ ਦਿਵਯਾਂਸ ਸਕਸੈਨਾ ਨੇ ਨਾਬਾਦ 59 ਦੌੜਾਂ ਦੀ ਪਾਰੀ ਖੇਡੀ। 113 ਗੇਂਦਾਂ ਵਿੱਚ 8 ਚੌਕੇ ਅਤੇ 4 ਛੱਕਿਆਂ ਦੀ ਮਦਦ ਲਈ ਸੈਂਕੜਾ ਲਾਇਆ।


ਦਿਵਯਾਂਸ਼ ਨੇ 99 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਖੇਡਿਆ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਹਾਲਾਂਕਿ ਟੀਮ 43.1 ਓਵਰਾਂ ਵਿੱਚ ਸਿਰਫ 172 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

 

 

ਦੋਵਾਂ ਟੀਮਾਂ ਨੇ ਸੈਮੀਫਾਈਨਲ ਤੱਕ ਦਾ ਸਫਰ ਅਜੇਤੂ ਰਹਿੰਦੇ ਹੋਏ ਤੈਅ ਕੀਤਾ ਹੈ। ਭਾਰਤੀ 19 ਟੀ ਨੇ ਕੁਆਰਟਰ ਫਾਈਨਲ ਵਿੱਚ ਆਸਟ੍ਰੇਲੀਆ ਅੰਡਰ 19 ਟੀਮ ਨੂੰ ਹਰਾਇਆ ਸੀ ਜਦਕਿ ਪਾਕਸਿਤਾਨੀ ਅੰਡਰ 19 ਟੀਮ ਦੇ ਕੁਆਰਟਰ ਫਾਈਨਲ ਵਿੱਚ ਅਫ਼ਗ਼ਾਨਿਸਤਾਨ ਅੰਡਰ 19 ਟੀਮ ਨੂੰ ਹਰਾਇਆ ਸੀ।

 


ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਸ਼ਾਂਤ ਮਿਸ਼ਰਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਉਥੇ, ਕਾਰਤਿਕ ਤਿਆਗੀ, ਰਵੀ ਬਿਸ਼ਨੋਈ ਨੇ ਦੋ-ਦੋ ਵਿਕਟਾਂ ਲਈਆਂ। ਯਸ਼ਸਵੀ ਜੈਸਵਾਲ ਅਤੇ ਅਰਥਰ ਅੰਕੋਲੇਕਰ ਦੇ ਖਾਤੇ ਵਿੱਚ ਇਕ-ਇਕ ਵਿਕਟ ਆਈਆਂ। ਪਾਕਿਸਤਾਨ ਵੱਲੋਂ ਕਪਤਾਨ ਰੋਹੈਲ ਨਜੀਰ ਨੇ 62 ਜਦਕਿ ਹੈਦਰ ਅਲੀ ਨੇ 56 ਦੌੜਾਂ ਬਣਾਈਆਂ। 

 

ਪਾਕਿਸਤਾਨ ਵਲੋਂ ਕਪਤਾਨ ਰੋਹੈਲ ਨਜ਼ੀਰ ਨੇ 62 ਦੌੜਾਂ ਬਣਾਈਆਂ ਜਦਕਿ ਹੈਦਰ ਅਲੀ ਨੇ 56 ਦੌੜਾਂ ਦਾ ਪਾਰੀ ਖੇ਼ਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕਰੀਜ਼ 'ਤੇ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕਿਆ।


ਭਾਰਤੀ ਅੰਡਰ -19 ਟੀਮ: ਯਸ਼ਸਵੀ ਜੈਸਵਾਲ, ਦਿਵਯਾਂਸ਼ ਸਕਸੈਨਾ, ਤਿਲਕ ਵਰਮਾ, ਪ੍ਰਿਯਮ ਗਰਗ (ਕਪਤਾਨ), ਧਰੁਵ ਜੁਰੇਲ, ਸਿੱਧੇਸ਼ ਵੀਰ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ। 

ਪਾਕਿਸਤਾਨੀ ਅੰਡਰ -19 ਟੀਮ: ਹੈਦਰ ਅਲੀ, ਮੁਹੰਮਦ ਹੁਰੈਰਾ, ਰੋਹੇਲ ਨਜ਼ੀਰਾ (ਕਪਤਾਨ), ਫਹਦ ਮੁਨੀਰ, ਕਾਸੀਮ ਅਕਰਮ, ਮੁਹੰਮਦ ਹੈਰੀਸ, ਇਰਫਾਨ ਖ਼ਾਨ, ਅੱਬਾਸ ਅਫਰੀਦੀ, ਤਾਹਿਰ ਹੁਸੈਨ, ਆਮਿਰ ਅਲੀ, ਮੁਹੰਮਦ ਆਮਿਰ ਖ਼ਾਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Under-19 World Cup 2020 India U19 vs Pakistan U19 Semifinal Match at Senwes Park Potchefstroom ind vs pak live cricket scorecard live hindi commentary live match update Yashasvi Jaiswal Priyam Garg Rohail Nazir