ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: IPL 2019 - ਇੱਕੋ ਗੇਂਦ ’ਤੇ ਦੋ ਬੱਲੇਬਾਜ਼ ਰਨਆਊਟ, ਵੇਖੋ…

IPL 2019: ਇੱਕੋ ਗੇਂਦ ’ਤੇ ਦੋ ਬੱਲੇਬਾਜ਼ ਰਨਆਊਟ

ਇੰਡੀਅਨ ਪ੍ਰੀਮੀਅਰ ਲੀਗ (IPL – ਆਈਪੀਐੱਲ) ਦੇ 12ਵੇਂ ਸੀਜ਼ਨ ਦੌਰਾਨ ਹੁਣ ਤੱਕ ਰਾਇਲ ਚੈਲੇਂਜਰਸ ਬੈਂਗਲੌਰ (RCB) ਦਾ ਸਫ਼ਰ ਕਿਸੇ ਮਾੜੇ ਸੁਫ਼ਨੇ ਤੋਂ ਘੱਟ ਨਹੀਂ ਰਿਹਾ ਹੈ। ਇਸ ਟੀਮ ਨੂੰ ਲਗਾਤਾਰ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੈਂਗਲੋਰ ਨੂੰ ਚੇਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਸ ਹੈਦਰਾਬਾਦ ਖਿ਼ਲਾਫ਼ ਹਾਰ ਝੱਲਣੀ ਪਈ ਹੈ। ਸਨਰਾਈਜ਼ਰਸ ਹੈਦਰਾਬਾਦ ਖਿ਼ਲਾਫ਼ 31 ਮਾਰਚ ਨੂੰ ਹੋਏ ਮੈਚ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। 19ਵੇਂ ਓਵਰ ਦੀ ਇੱਕੋ ਗੇਂਦ ਉੱਤੇ RCB ਦੇ ਦੋ ਬੱਲੇਬਾਜ਼ ਰਨ–ਆਊਟ ਹੋ ਗਏ।

 

 

ਕ੍ਰਿਕੇਟ ਦੇ ਨਿਯਮ ਮੁਤਾਬਕ ਇੱਕੋ ਗੇਂਦ ਉੱਤੇ ਦੋ ਬੱਲੇਬਾਜ਼ ਆਊਟ ਨਹੀਂ ਹੋ ਸਕਦੇ, ਨਹੀਂ ਤਾਂ RCB ਦੀ ਹਾਲਤ ਹੋਰ ਵੀ ਖ਼ਸਤਾ ਹੋ ਜਾਂਦੀ। ਵਿਜੇ ਸ਼ੰਕਰ ਓਵਰ ਸੁੱਟ ਰਹੇ ਸਨ ਤੇ ਸਟ੍ਰਾਈਕ ਉੱਤੇ ਮੁਹੰਮਦ ਸਿਰਾਜ ਸਨ। ਦੋਵੇਂ ਬੱਲੇਬਾਜ਼ ਕ੍ਰੀਜ਼ ਛੱਡੀ ਬੈਠੇ ਸਨ ਤੇ ਦੋਵੇਂ ਹੀ ਕਿਨਾਰਿਆਂ ਉੱਤੇ ਉਹ ਦੋਵੇਂ ਆਊਟ ਹੋ ਗਏ। ਭਾਵੇਂ ਕੌਲਿਨ ਡੀ ਗ੍ਰੈਂਡਹੋਮ ਪਹਿਲਾਂ ਰਨ–ਆਊਟ ਹੋਏ, ਤਾਂ ਪੈਵੇਲੀਅਨ ਵੀ ਉਨ੍ਹਾਂ ਨੂੰ ਪਰਤਣਾ ਪਿਆ। ਮਜ਼ੇਦਾਰ ਗੱਲ ਇਹ ਵੀ ਸੀ ਕਿ ਉਹ ਗੇਂਦ ਵੀ ਨੋ–ਬਾੱਲ ਸੀ, ਜਿਸ ਉੱਤੇ RCB ਨੂੰ ਵਿਕੇਟ ਗੁਆਉਣੀ ਪੈ ਗਈ। ਇੰਡੀਅਨ ਪ੍ਰੀਮੀਅਰ ਲੀਗ ਦੇ ਟਵਿਟਰ ਪੇਜ ਉੱਤੇ ਇਹ ਵਿਡੀਓ ਸ਼ੇਅਰ ਕੀਤਾ ਗਿਆ ਹੈ।

 

 

 

ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਦੋ ਵਿਕੇਟਾਂ ਉੱਤੇ 231 ਦੌੜਾਂ ਬਣਾਈਆਂ। ਜੌਨੀ ਬੇਅਰੈਸਟੋ ਨੇ 114 ਤੇ ਡੇਵਿਡ ਵਾਰਨਰ ਨੇ ਨਾੱਟਆਊਟ 100 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿੱਚ ਆਰਸੀਬੀ ਦੀ ਪੂਰੀ ਟੀਮ 19.5 ਓਵਰਾਂ ਵਿੱਚ 113 ਦੌੜਾਂ ਬਣਾ ਕੇ ਆੱਲਆਊਟ ਹੋ ਗਈ। ਡੀਗ੍ਰੈਂਡਹੋਮ 37 ਦੌੜਾਂ ਬਣਾ ਕੇ ਆਰਸੀਬੀ ਲਈ ਬੈਸਟ ਸਕੋਰਰ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video IPL 2019 Two batsman run out on a single ball