ਅਗਲੀ ਕਹਾਣੀ

ਵਿਜੈ ਹਜ਼ਾਰੇ ਟਰਾਫੀ : ਅਨਮੋਲਪ੍ਰੀਤ ਦੇ ਸੈਂਕੜੇ ਨਾਲ ਜਿੱਤਿਆ ਪੰਜਾਬ

ਵਿਜੈ ਹਜ਼ਾਰੇ ਟਰਾਫੀ : ਅਨਮੋਲਪ੍ਰੀਤ ਦੇ ਸੈਂਕੜੇ ਨਾਲ ਜਿੱਤਿਆ ਪੰਜਾਬ

ਅਨਮੋਲਪ੍ਰੀਤ ਸਿੰਘ (138) ਦੀ ਬੇਹਤਰੀਨ ਪਾਰੀ ਦੀ ਬਦੌਲਤ ਪੰਜਾਬ ਨੇ ਸੋਮਵਾਰ ਨੂੰ ਐਮ ਚਿਨਾਸਵਾਮੀ ਸਟੇਡੀਐਮ `ਚ ਖੇਡੇ ਗਏ ਗਰੁੱਪ ਬੀ ਦੇ ਮੈਚ `ਚ ਕਰਨਾਟਕ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕਰਨਾਟਕ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.2 ਓਵਰਾਂ `ਚ ਸਾਰੀਆਂ ਵਿਕਟਾਂ ਗਵਾਉਂਦੇ ਹੋਏ 296 ਦੌੜਾਂ ਬਣਾਈਆਂ।

 

ਇਸ ਟੀਚੇ ਨੂੰ ਪੰਜਾਬ ਨੇ ਚਾਰ ਵਿਕਟਾਂ ਗੁਆਕੇ 48.5 ਓਵਰਾਂ `ਚ ਪ੍ਰਾਪਤ ਕਰ ਲਿਆ। ਅਨਮੋਲਪ੍ਰੀਤ ਨੇ 106 ਗੇਂਦਾਂ ਦਾ ਸਾਹਮਣਾ ਕਰਦੇ ਹੋਏ 12 ਚੌਕੇ ਅਤੇ ਪੰਜ 6 ਲਗਾਏ। ਉਨ੍ਹਾਂ ਬੱਲੇਬਾਜ਼ ਸ਼ੁਭਮਨ ਗਿੱਲ (77) ਦੇ ਨਾਲ ਪਹਿਲੇ ਵਿਕੇਟ ਲਈ 198 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਦੀ ਨੀਂਹ ਰੱਖ ਦਿੱਤੀ।

 

ਗਿੱਲ ਨੇ ਆਪਣੇ ਅਰਧ ਸੈਂਕੜੇ ਪਾਰੀ `ਚ 93 ਗੇਂਦਾਂ ਖੇਡੀਆਂ ਜਿਨ੍ਹਾਂ `ਚ 7 `ਤੇ ਚੌਕੇ ਤੇ ਇਕ `ਤੇ ਛਿੱਕਾ ਮਾਰਿਆ। ਇਸ ਤੋਂ ਪਹਿਲਾਂ, ਕਰਨਾਟਕ ਵੱਲੋਂ ਬੀਆਰ ਸ਼ਰਥ ਨੇ 69 ਗੇਂਦਾਂ ਦਾ ਸਾਹਮਣਾ ਕਰਦੇ ਹੋਏ 70 ਦੌੜਾਂ ਬਣਾਈਆਂ। ਮਨੀਸ਼ ਪਾਂਡੇ ਨੇ 60 ਗੇਂਦਾਂ ਦੀ ਪਾਰੀ `ਚ ਚਾਰ ਚੌਕੇ ਤੇ ਦੋ ਛਿੱਕੇ ਦੀ ਮਦਦ ਨਾਲ 67 ਦੌੜਾਂ ਬਣਾਈਆਂ।

 

ਉਥੇ ਅਲੁਰ ਦੇ ਕੇਐਸਸੀਏ ਮੈਦਾਨ `ਤੇ ਖੇਡੇ ਗਏ ਇਸੇ ਗਰੁੱਪ ਦੇ ਹੋਰ ਮੈਚ `ਚ ਮਹਾਂਰਾਸ਼ਟਰ ਨੇ ਬੜੌਦਾ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Hazare Trophy: Punjab won by hundreds of Anmolpreet