ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਵਿਜੈ ਮਾਲਿਆ ਨੂੰ ਵੇਖ ਭੀੜ ਨੇ ਲਾਏ 'ਚੋਰ ਹੈ' ਦੇ ਨਾਹਰੇ

ਭਗੌੜਾ ਕਾਰੋਬਾਰੀ ਵਿਜੈ ਮਾਲਿਆ ਐਤਵਾਰ ਨੂੰ ਇੰਗਲੈਂਡ ਦੇ ਓਵਲ ਸਟੇਡੀਅਮ ਵਿੱਚ ਭਾਰਤ-ਆਸਟ੍ਰੇਲੀਆ ਕ੍ਰਿਕਟ ਮੈਚ ਵੇਖਣ ਪਹੁੰਚਿਆ ਪਰ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਉਥੇ ਆਲੇ ਦੁਆਲੇ ਮੌਜੂਦ ਲੋਕਾਂ ਨੇ 'ਵਿਜੈ ਮਾਲਿਆ ਵੇਖ ਕੇ ਚੋਰ ਹੈ' ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ। 

 

ਓਵਲ ਦੇ ਕ੍ਰਿਕਟ ਸਟੇਡੀਅਮ ਵਿੱਚ ਵਿਜੈ ਮਾਲਿਆ ਨਾਲ ਉਨ੍ਹਾਂ ਦੀ ਮਾਂ ਵੀ ਸੀ ਤਾਂ ਉਦੋਂ ਹੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। 

 

ਵਿਜੈ ਮਾਲਿਆ ਐਤਵਾਰ ਨੂੰ ਭਾਰਤ ਆਸਟ੍ਰੇਲੀਆ ਵਿਚਕਾਰ ਖੇਡੇ ਕ੍ਰਿਕਟ ਮੈਚ ਵੇਖਣ ਤੋਂ ਬਾਅਦ ਲੰਦਨ ਓਵਲ ਗਰਾਊਂਡ ਪਹੁੰਚਿ ਸੀ। ਮੈਚ ਵੇਖਣ ਤੋਂ ਬਾਅਦ ਮਾਲਿਆ ਸਟੇਡੀਅਮ ਤੋਂ ਬਾਹਰ ਆਏ ਤਾਂ ਭੀੜ ਨੇ ਮਾਲਿਆ ਨੂੰ ਘੇਰ ਲਿਆ ਅਤੇ 'ਚੋਰ ਚੋਰ' ਕਹਿਣ ਲੱਗੇ। 

 

ਹਾਲਾਂਕਿ ਉਨ੍ਹਾਂ ਤੇ ਸੁਰੱਖਿਆਕਰਮੀ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਵਿਜੈ ਮਾਲਿਆ ਤੋਂ ਚੋਰ ਵਾਲੇ ਨਾਹਰਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਧਿਆਨ ਰਖ ਰਹੇ ਹਨ ਕਿ ਉਨ੍ਹਾਂ ਦੀ ਮਾਂ ਨੂੰ ਸੱਟ ਨਾ ਪਹੁੰਚੇ। 

 

ਆਈਸੀਸੀ ਕ੍ਰਿਕਟ ਵਰਲਡ ਕੱਪ (ICC Cricket World Cup) ਵਿੱਚ ਐਤਵਾਰ ਨੂੰ ਭਾਰਤ ਬਨਾਮ ਆਸਟ੍ਰੇਲੀਆ (India Vs Australia)ਦੇ ਵਿਚਕਾਰ ਮੈਚ ਖੇਡਿਆ ਗਿਆ ਜਿਸ ਨੂੰ ਵੇਖਣ ਲਈ ਭਗੌੜਾ ਕਾਰੋਬਾਰੀ ਵਿਜੈ ਮਾਲਿਆ ਵੀ ਪੁੱਜਾ ਸੀ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay mallya faces chor hai slogan after India Australia match