ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WC 2019: ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਜ਼ਖ਼ਮੀ ਹੋਇਆ ਵਿਜੇ ਸ਼ੰਕਰ ਦਾ ਅੰਗੂਠਾ

ਭਾਰਤੀ ਟੀਮ ਦੇ ਆਲਰਾਊਂਡਰ ਵਿਜੇ ਸ਼ੰਕਰ ਬੁੱਧਵਾਰ ਨੂੰ ਅਭਿਆਸ ਦੌਰਾਨ ਪੈਰ ਦੇ ਅੰਗੂਠੇ ਚ ਗੇਂਦ ਵੱਜਣ ਕਾਰਨ ਜ਼ਖ਼ਮੀ ਹੋ ਗਏ। ਜਸਪ੍ਰੀਤ ਬੁਮਰਾਹ ਦੀ ਇਕ ਯਾਰਕਰ ਗੇਂਦ ਵਿਜੇ ਸ਼ੰਕਰ ਦੇ ਪੈਰ ਚ ਵਜੀ ਤੇ ਉਹ ਦਰਦ ਨਾਲ ਚਿੱਕਾਂ ਮਾਰਨ ਲੱਗੇ।

 

ਬੀਸੀਸੀਆਈ ਸੂਤਰਾਂ ਮੁਤਾਬਕ ਸੱਟ ਗੰਭੀਰ ਨਹੀਂ ਹੈ ਤੇ ਫਿਕਰ ਕਰਨ ਦੀ ਕੋਈ ਗੱਲ ਨਹੀਂ ਹੈ। ਸ਼ੰਕਰ ਭਾਰਤੀ ਬੱਲੇਬਾਜ਼ੀ ਲੜੀ ਚ ਚੌਥੇ ਨੰਬਰ ’ਤੇ ਬੱਲੇਬਾਜ਼ ਚੁਣੇ ਗਏ ਹਨ ਪਰ ਵਿਸ਼ਵ ਕੱਪ ਚ ਉਨ੍ਹਾਂ ਨੂੰ ਕਿਸੇ ਵੀ ਥਾਂ ਤੇ ਵਰਤਿਆ ਜਾ ਸਕਦਾ ਹੈ।

 

ਸ਼ੰਕਰ ਮੱਧਮ ਗਤੀ ਦੇ ਗੇਂਦਬਾਜ਼ ਵੀ ਹਨ ਜਿਨ੍ਹਾਂ ਨੇ ਪਾਕਿਸਤਾਨ ਖਿਲਾਫ ਓਪਨਰ ਇਮਾਮ ਉਲ ਹੱਕ ਅਤੇ ਕਪਤਾਨ ਸਰਫਰਾਜ਼ ਅਹਿਮਦ ਸਮੇਤ 2 ਵਿਕੇਟਾਂ ਲਈਆਂ ਸਨ। ਟੀਮ ਇੰਡੀਆ ਦੇ ਸਟਾਰ ਓਪਨਰ ਸ਼ਿਖਰ ਧਵਨ ਅੰਗੂਠੇ ਚ ਫ੍ਰੈਕਚਰ ਕਾਰਨ ਪਹਿਲਾਂ ਹੀ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ ਤੇ ਭੁਵਨੇਸ਼ਰ ਕੁਮਾਰ ਵੀ ਹੈਮਰਸਟਰਿੰਗ ਸਟ੍ਰੇਨ ਕਾਰਨ ਦੋ ਮੈਚਾਂ ਤੋਂ ਬਾਹਰ ਹਨ।

 

ਇਸ ਵਿਚਾਲੇ ਜੇਕਰ ਵਿਜੇ ਸ਼ੰਕਰ ਦੀ ਸੱਟ ਗੰਭੀਰ ਹੁੰਦੀ ਹੈ ਤਾਂ ਭਾਰਤੀ ਟੀਮ ਪ੍ਰਬੰਧਕਾਂ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ। ਹਾਲੇ ਭੁਵਨੇਸ਼ਵਰ 8 ਦਿਨਾਂ ਤਕ ਗੇਂਦਬਾਜ਼ੀ ਨਹੀਂ ਕਰ ਸਕਣਗੇ ਤੇ ਬਰਮਿੰਘਮ ਚ 30 ਜੂਨ ਨੂੰ ਇੰਗਲੈਂਡ ਖਿਲਾਫ ਮੈਚ ਤਕ ਹੀ ਫਿੱਟ ਹੋ ਸਕਣਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Shankar injured his toe on Jasprit Bumrah Yorker Bowl during net practice session in ICC Cricket World Cup