ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games: ਵਿਕਾਸ ਨੇ ਚੀਨੀ ਮੁੱਕੇਬਾਜ਼ ਨੂੰ ਪਾਈ ਮਾਤ, ਸੈਮੀਫਾਈਨਲ ’ਚ ਪੁੱਜੇ

ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਨੇ ਬੁੱਧਵਾਰ ਨੂੰ 18ਵੇਂ ਏਸ਼ੀਆਈ ਖੇਡਾਂ ਚ ਪੁਰਸ਼ਾਂ ਦੇ 75 ਕਿਲੋਗ੍ਰਾਮ ਮਿਡਲਵੇਟ ਮੁਕਾਬਲੇ ਦੇ ਸੈਮੀਫਾਈਨਲ ਵਿਚ ਪੁੱਜ ਗਏ ਹਨ। ਇਸ ਜਿੱਤ ਨਾਲ ਵਿਕਾਸ ਨੇ ਆਪਣੇ ਲਈ ਇਸ ਮੁਕਾਬਲੇ ਵਿਚ ਇਕ ਤਮਗਾ ਪੱਕਾ ਕਰ ਲਿਆ ਹੈ। ਸੈਮੀਫਾਈਨਲ ਵਿੱਚ ਉਨ੍ਹਾਂ ਦਾ ਮੁਕਾਬਲਾ ਕਜ਼ਾਕਿਸਤਾਨ ਦੇ ਅਬਿਲਖ਼ਾਨ ਅਮਾਨਕੁਲ ਨਾਲ ਹੋਵੇਗਾ।

 

ਵਿਕਾਸ ਨੇ ਕੁਆਰਟਰ ਫਾਈਨਲ ਵਿੱਚ ਹੋਏ ਸਘੰਰਸ਼ਮਈ ਮੁਕਾਬਲੇ ਚ ਚੀਨ ਦੇ ਬਾਕਸਰ ਤਾਂਗਲਾਤਿਹਾਨ ਤੋਹਿਤਾ ਨੂੰ 3-2 ਨਾਲ ਹਰਾਇਆ। ਅੱਠ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ `ਤੇ ਮੁੱਕੇਬਾਜ਼ੀ ਕਰਨ ਵਾਲੇ ਵਿਕਾਸ ਨੇ ਇੰਚਿਓਨ ਚ ਹੋਈਆਂ ਏਸ਼ੀਅਨ ਖੇਡਾਂ ਵਿਚ ਇਸੇ ਮੁਕਾਬਲੇ ਚ ਕਾਂਸੀ ਦਾ ਤਗਮਾ ਜਿੱਤਿਆ ਸੀ।

 

ਚੀਨ ਦੇ ਨਵੇਕਲੇ ਮੁੱਕੇਬਾਜ਼ ਖਿਲਾਫ ਪਹਿਲੇ ਰਾਊਂਡ ਵਿੱਚ ਵਿਕਾਸ ਨੂੰ ਆਪਣਾ ਬਚਾਅ ਕਰਦਿਆਂ ਦੇਖਿਆ ਜਾ ਰਿਹਾ ਸੀ ਅਤੇ ਉਹ ਸੰਭਲ ਕੇ ਆਪਣੇ ਵਿਰੋਧੀ ਤੇ ਵਾਰ ਕਰ ਰਿਹਾ ਸੀ। ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਵਿਕਾਸ ਜੈਬ ਅਤੇ ਹੁੱਕ ਪੰਚਾਂ ਦਾ ਇਸਤੇਮਾਲ ਕਰ ਰਹੇ ਸਨ। ਉਸ ਨੂੰ ਚੀਨੀ ਮੁੱਕੇਬਾਜ਼ ਤੋਂ ਵੱਡੀ ਟੱਕਰ ਮਿਲ ਰਹੀ ਸੀ। ਹਾਲਾਂਕਿ ਉਸ ਦੇ ਆਪਣੇ ਤਜੁਰਬੇ ਦਾ ਇਸਤੇਮਾਲ ਕਰਕੇ ਆਖਰਕਾਰ ਜਿੱਤ ਪ੍ਰਾਪਤ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:vikas krishan won in quarter final of middle weight 75 kg category of boxing in asian games 2018 assured medal