ਏਸ਼ੀਆ ਖੇਡਾਂ ਦੇ ਦੂਜੇ ਦਿਨ ਭਾਰਤੀ ਰੈਸਲਰ ਵਿਨੇਸ਼ ਫੋਗਾਟ (50 ਕਿਲੋ) ਨੇ ਭਾਰਤ ਦੀ ਝੋਲੀ ਚ ਦੂਜਾ ਗੋਲਡ ਮੈਡਲ ਪਾ ਦਿੱਤਾ। ਫੋਗਾਟ ਨੇ 50 ਕਿੱਲੋਵਰਗ 'ਚ ਜਪਾਨ ਦੀ ਖਿਡਾਰਣ ਨੂੰ 6-2 ਨਾਲ ਮਾਤ ਦਿੱਤੀ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮਹਿਲਾ ਪਹਿਲਵਾਨ ਨੇ ਏਸ਼ੀਅਨ ਖੇਡਾਂ ਚ ਗੋਲਡ ਜਿੱਤਿਆ ਹੈ। ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਐਤਵਾਰ ਨੂੰ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ ਦੀਪਕ ਕੁਮਾਰ ਨੇ ਸ਼ੂਟਿੰਗ ਚ ਭਾਰਤ ਨੂੰ ਸਿਲਵਰ ਮੈਡਲ ਜਿਤਾ ਕੇ ਦਿਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 19 ਸਾਲਾਂ ਲਕਸ਼ਯ ਨੇ ਟੈ੍ਰਪ ਸ਼ੂਟਿੰਗ ਚ ਸਿਲਵਰ ਮੈਡਲ ਜਿੱਤ ਕੇ ਭਾਰਤ ਦੇ ਨਾਂ ਇੱਕ ਹੋਰ ਮੈਡਲ ਜੋੜ ਦਿੱਤਾ।
ਭਾਰਤ ਦੇ ਹੁਣ ਕੁੱਲ 5 ਮੈਡਲ ਹੋ ਗਏ ਹਨ। ਇਨ੍ਹਾਂ ਚ ਦੋ ਗੋਲਡ, ਦੋ ਸਿਲਵਰ ਅਤੇ ਇੱਕ ਬਰੋਨਜ਼ ਹੈ। ਕੁੱਲ ਮਿਲਾ ਕੇ ਪਹਿਲੇ ਦਿਨ ਭਾਰਤ ਨੇ ਕੁੱਲ ਦੋ ਮੈਡਲ ਜਿੱਤੇ ਸਨ। ਕੁਸ਼ਤੀ ਚ ਬਜਰੰਗ ਪੂਨੀਆ ਨੇ ਗੋਲਡ ਮੈਡਲ ਜਿੱਤਿਆ ਸੀ ਜਦਕਿ ਸ਼ੂਟਿੰਗ ਚ ਰਵੀ ਅਤੇ ਅਪੂਰਵੀ ਨੇ ਬਰੋਨਜ਼ ਮੈਡਲ ਜਿੱਤਿਆ ਸੀ।
