ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਂਗੁਲੀ ਨਾਲ ਇਸ ਗੱਲ 'ਤੇ ਸਹਿਮਤ ਨਹੀਂ ਕਾਂਬਲੀ, ਟਵਿੱਟਰ 'ਤੇ ਦਿੱਤਾ ਜਵਾਬ

 

ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਤੋਂ ਬਾਅਦ ਹੀ ਸਾਬਕਾ ਕਪਤਾਨ ਸੌਰਵ ਗਾਂਗੁਲੀ ਚੋਣਕਰਤਾਵਾਂ ਤੋਂ ਕੁਝ ਖਾਸ ਪ੍ਰਭਾਵਿਤ ਨਹੀਂ ਆ ਰਹੇ। ਗਾਂਗੁਲੀ ਨੇ ਪਹਿਲਾਂ ਤਾਂ ਅਜਿੰਕਿਆ ਰਹਾਣੇ ਅਤੇ ਸ਼ੁਭਮਨ ਗਿੱਲ ਨੂੰ ਇੱਕ ਰੋਜ਼ਾ ਟੀਮ ਵਿੱਚ ਨਾ ਚੁਣੇ ਜਾਣ ਉੱਤੇ ਸਵਾਲ ਖੜਾ ਕੀਤਾ ਅਤੇ ਫਿਰ ਕਿਹਾ ਕਿ ਸਾਰੇ ਫਾਰਮੈਟ ਲਈ ਚੋਣਕਰਤਾਵਾਂ ਨੂੰ ਇੱਕੋ ਟੀਮ ਚੁਣਨੀ ਚਾਹੀਦੀ ਹੈ।

 

ਹਾਲਾਂਕਿ, ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਉਨ੍ਹਾਂ ਦੇ ਇਸ ਨਜ਼ਰੀਏ ਨਾਲ ਇਤਫਾਕ ਨਹੀਂ ਰੱਖਦੇ। ਗਾਂਗੁਲੀ ਦੇ ਟਵੀਟ 'ਤੇ ਕਾਂਬਲੀ ਨੇ ਟਵਿੱਟਰ ਰਾਹੀਂ ਹੀ ਉਨ੍ਹਾਂ ਨੂੰ ਜਵਾਬ ਦਿੱਤਾ।

 


ਗਾਂਗੁਲੀ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਚੋਣਕਰਤਾ ਸਾਰੇ ਖਿਡਾਰੀਆਂ ਨੂੰ ਸਾਰੇ ਫਾਰਮੈਟ ਵਿੱਚ ਚੁਣਨ, ਜਿਸ ਨਾਲ ਉਨ੍ਹਾਂ ਨੂੰ ਤਾਲ ਮਿਲ ਸਕੇ ਅਤੇ ਆਤਮ ਵਿਸ਼ਵਾਸ ਵੀ ਹਾਸਲ ਕਰ ਸਕਣ। 

 

ਬਹੁਤ ਹੀ ਘੱਟ ਕ੍ਰਿਕਟਰ ਹਨ ਜੋ ਸਾਰੇ ਫਾਰਮੈਟ ਵਿੱਚ ਖੇਡ ਰਹੇ ਹਨ। ਮਹਾਨ ਟੀਮਾਂ ਕੋਲ ਅਨੁਕੂਲ ਖਿਡਾਰੀ ਸਨ। ਇਹ ਜ਼ਰੂਰੀ ਨਹੀਂ ਹੈ ਕਿ ਟੀਮ ਹਰ ਕਿਸੇ ਨੂੰ ਖੁਸ਼ ਕਰਕੇ ਚੁਣੀ ਜਾਵੇ, ਪਰ ਦੇਸ਼ ਲਈ ਜੋ ਬੈਸਟ ਹੈ ਉਸ ਨੂੰ ਵੇਖ ਕੇ ਟੀਮ ਚੁਣੀ ਜਾਵੇ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vinod Kambli disagrees with Sourav Ganguly s same players in all formats idea