ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਕ੍ਰਿਕਟਰ ਨੇ ਭਾਰਤ ਨੂੰ ਦੱਸਿਆ ਅਸੁਰੱਖਿਅਤ, ਕਾਂਬਲੀ ਨੇ ਦਿੱਤਾ ਠੋਕਵਾਂ ਜਵਾਬ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਨੇ ਭਾਰਤ ਨੂੰ ਇੱਕ ਅਸੁਰੱਖਿਅਤ ਦੇਸ਼ ਕਰਾਰ ਦਿੱਤਾ ਅਤੇ ਆਈਸੀਸੀ ਨੂੰ ਹੋਰ ਟੀਮਾਂ ਨੂੰ ਭਾਰਤ ਆਉਣ ਤੋਂ ਰੋਕਣ ਲਈ ਕਿਹਾ। 
 

ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਜਾਵੇਦ ਮਿਆਂਦਾਦ ਦੇ ਬਿਆਨ ਦਾ ਢੁਕਵਾਂ ਜਵਾਬ ਦਿੱਤਾ ਹੈ। ਵਿਨੋਦ ਕਾਂਬਲੀ ਨੇ ਟਵੀਟ ਕਰਕੇ ਜਾਵੇਦ ਮਿਆਂਦਾਦ ਦੇ ਬਿਆਨ ਦਾ ਜਵਾਬ ਦਿੱਤਾ ਹੈ। ਨਾਲ ਹੀ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ।
 

ਵਿਨੋਦ ਕਾਂਬਲੀ ਨੇ ਟਵੀਟ ਕੀਤਾ- ਮਿਆਂਦਾਦ ਤੁਹਾਨੂੰ ਉਂਗਲ ਕਰਨ ਦੀ ਆਦਤ ਨਹੀਂ ਗਈ। ਅਜੇ ਰਿਟਾਇਰਮੈਂਟ ਤੋਂ ਬਾਅਦ ਵੀ ਚਾਲੂ ਹੈ। ਸਾਡਾ ਦੇਸ਼ ਸੁਰੱਖਿਅਤ ਹੈ। ਅਸੀਂ ਆਪਣੇ ਇੱਥੇ ਆਉਣ ਵਾਲੇ ਹਰ ਦੇਸ਼ ਨੂੰ ਉੱਤਮ ਸੁਰੱਖਿਆ ਦਿੰਦੇ ਹਾਂ। ਤੁਹਾਨੂੰ ਦੂਜੇ ਦੇਸ਼ਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਉਹ ਕਿਸ ਦੇਸ਼ ਦਾ ਦੌਰਾ ਕਰਨਾ ਚਾਹੁੰਦੇ ਹਨ।


 

 

 

ਦੱਸਣਯੋਗ ਹੈ ਕਿ ਜਾਵੇਦ ਮਿਆਂਦਾਦ ਨੇ ਪੀਸੀਬੀ ਮੁਖੀ ਅਹਿਸਾਨ ਮਨੀ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿੱਚ ਮਨੀ ਨੇ ਕਿਹਾ ਸੀ ਕਿ ਹੋਰ ਟੀਮਾਂ ਨੂੰ ਭਾਰਤ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮਨੀ ਨੇ ਕਿਹਾ ਸੀ ਕਿ ਭਾਰਤ ਵਿੱਚ ਸੁਰੱਖਿਆ ਦਾ ਖ਼ਤਰਾ  ਹੈ ਜਦਕਿ ਇਹ ਸਾਬਤ ਹੋ ਚੁੱਕਾ ਹੈ ਕਿ ਪਾਕਿਸਤਾਨ ਸੁਰੱਖਿਅਤ ਹੈ।

 

ਪਾਕਪੈਸ਼ਨ ਡਾਟ ਕਾਮ ਨੇ ਮਿਆਂਦਾਦ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਅਸੁਰੱਖਿਅਤ ਹੈ, ਪਾਕਿਸਤਾਨ ਨਹੀਂ। ਯਾਤਰੀ ਇੱਥੇ ਅਸੁਰੱਖਿਅਤ ਹਨ। ਇਨਸਾਨ ਹੋਣ ਦੇ ਨਾਤੇ ਅਸੀਂ ਇਸ ਦੇ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਪੂਰੀ ਦੁਨੀਆ ਵੇਖ ਰਹੀ ਹੈ ਕਿ ਭਾਰਤ ਵਿੱਚ ਕੀ ਹੋ ਰਿਹਾ ਹੈ। ਮੈਂ ਪਾਕਿਸਤਾਨ ਵੱਲੋਂ ਬੋਲ ਰਿਹਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਭਾਰਤ ਨਾਲ ਖੇਡਾਂ ਦੇ ਸਾਰੇ ਸਬੰਧ ਖ਼ਤਮ ਹੋਣੇ ਚਾਹੀਦੇ ਹਨ। ਸਾਰੇ ਦੇਸ਼ਾਂ ਨੂੰ ਭਾਰਤ ਵਿਰੁੱਧ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
 

(ਏਜੰਸੀ ਇਨਪੁਟ ਦੇ ਨਾਲ)
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:vinod kambli slams javed miandad for his india unsafe comment says apki ungli karne ki aadat gayi nahi