ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC ਦੀ ਤਾਜ਼ਾ ਟੈਸਟ ਰੈਂਕਿੰਗ ਜਾਰੀ, ਵਿਰਾਟ ਕੋਹਲੀ ਅਤੇ ਭਾਰਤ ਦਾ ਦਬਦਬਾ ਬਰਕਰਾਰ


ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਚੋਟੀ ਦਾ ਬੱਲੇਬਾਜ਼ ਬਣਿਆ ਹੋਇਆ ਹੈ, ਜਦਕਿ ਭਾਰਤ ਟੀਮ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਹੈ। ਆਸਟਰੇਲੀਆਈ ਦੌਰੇ 'ਤੇ 2-1 ਨਾਲ ਜਿੱਤ ਦਰਜ ਕਰਨ ਵਾਲੇ ਕੈਪਟਨ ਕੋਹਲੀ ਸੋਮਵਾਰ ਨੂੰ ਜਾਰੀ ਰੈਂਕਿੰਗ 'ਚ 922 ਅੰਕਾਂ ਨਾਲ ਸਿਖਰ 'ਤੇ ਹਨ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (913) ਦੂਸਰੇ ਸਥਾਨ 'ਤੇ ਹਨ ਜਦਕਿ ਚੇਤੇਸ਼ਵਰ ਪੁਜਾਰਾ (881) ਤੀਜੇ ਸਥਾਨ 'ਤੇ ਹਨ।

 

ਟੀਮ ਰੈਂਕਿੰਗ 'ਚ ਭਾਰਤ ਪਹਿਲਾ ਜਦਕਿ ਨਿਊਜ਼ੀਲੈਂਡ ਦੂਜੇ ਸਥਾਨ 'ਤੇ ਹੈ। ਦੱਖਣੀ ਅਫ਼ਰੀਕਾ (ਤੀਜਾ), ਇੰਗਲੈਂਡ (ਚੌਥੇ) ਅਤੇ ਆਸਟਰੇਲੀਆ (ਪੰਜਵੇਂ) ਦੀ ਟੀਮਾਂ ਟਾਪ ਪੰਜ ਵਿੱਚ ਸ਼ਾਮਲ ਹਨ। ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖਰਲੇ 10 ਵਿੱਚ ਭਾਰਤ ਦੇ ਦੋ ਗੇਂਦਬਾਜ਼, ਰਵੀਚੰਦਰਨ ਅਸ਼ਵਿਨ (ਛੇਵੇਂ) ਅਤੇ ਰਵਿੰਦਰ ਜਡੇਜਾ (10ਵੇਂ ਸਥਾਨ) ਉੱਤੇ ਸ਼ਾਮਲ ਹਨ।

 

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਬੁੱਧਵਾਰ ਨੂੰ ਲਾਰਡਜ਼ ਦੇ ਮੈਦਾਨ ਉੱਤੇ ਆਇਰਲੈਂਡ ਵਿਰੁੱਧ ਖੇਡੇ ਜਾਣ ਵਾਲੇ ਇੱਕ ਟੈਸਟ ਮੈਚ (ਚਾਰ ਦਿਨਾ) ਮੁਕਾਬਲੇ ਵਿੱਚ ਸੱਟ ਲੱਗਣ ਕਾਰਨ ਬਾਹਰ ਹੋ ਗਏ ਨਹੀਂ ਤਾਂ ਉਨ੍ਹਾਂ ਕੋਲ ਸਿਖਰ 'ਤੇ ਪਹੁੰਚਣ ਦਾ ਮੌਕਾ ਹੁੰਦਾ। ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਚੋਟੀ ਉੱਤੇ ਕਾਬਜ਼ ਪੈਟ ਕਮਿੰਸ ਅਤੇ ਇੰਗਲੈਂਡ ਲਈ ਜ਼ਿਆਦਾ ਟੈਸਟ ਵਿਕਟ ਲੈਣ ਵਾਲੇ  ਐਂਡਰਸਨ ਵਿਚਕਾਰ 16 ਪੁਆਇੰਟ ਦਾ ਅੰਤਰ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:virat kohli and team india retain top position in latest test rankings by icc