ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੇ ਖਾਸ ਵੀਡੀਓ ਸ਼ੇਅਰ ਕਰ ਕੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਇੱਕ ਵੀਡੀਓ ਪੋਸਟ ਕਰ ਕੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਦੋਵੇਂ ਫਿਲਹਾਲ ਸਵਿਜ਼ਰਲੈਂਡ 'ਚ ਛੁੱਟੀਆਂ ਮਨਾ ਰਹੇ ਹਨ। ਵੀਡੀਓ 'ਚ ਵਿਰਾਟ ਅਤੇ ਅਨੁਸ਼ਕਾ ਬਰਫ ਨਾਲ ਢਕੀ ਪਹਾੜੀ 'ਤੇ ਖੜ੍ਹੇ ਹਨ। 
 

 
 
 
 
 
 
 
 
 
 
 
 
 

Happy new year from us to each and every one of you. God bless you all. 🙏❤️😇

A post shared by Virat Kohli (@virat.kohli) on

 

ਵਿਰਾਟ ਨੇ ਲਿਖਿਆ, "ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀ ਵਧਾਈ।" ਵੀਡੀਓ 'ਚ ਵਿਰਾਟ ਨੇ ਕਿਹਾ, "ਦੋਸਤੋਂ, ਇਸ ਲਈ ਅਸੀ ਇਸ ਖੂਬਸੂਰਤ ਗਲੇਸ਼ੀਅਰ 'ਚ ਆਏ ਹਾਂ ਅਤੇ ਅਸੀ ਸੋਚਿਆ ਕਿ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦੇਈਏ।"
 

ਅਨੁਸ਼ਕਾ ਨੇ ਕਿਹਾ, "ਮੈਂ ਪਰਮਾਤਮਾ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡੇ ਲਈ ਨਵਾਂ ਸਾਲ 2020 ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਨਵੇਂ ਸਾਲ ਦੀ ਵਧਾਈ।"
 

 
 
 
 
 
 
 
 
 
 
 
 
 

❄️⛷😃

A post shared by Virat Kohli (@virat.kohli) on

 

ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਵਿਰੁੱਧ ਵਨਡੇ ਲੜੀ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਪਤਨੀ ਅਨੁਸ਼ਕਾ ਸ਼ਰਮਾ ਨਾਲ ਛੁੱਟੀਆਂ ਮਨਾ ਰਹੇ ਹਨ। ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ।
 

ਇਸ ਤਸਵੀਰ 'ਚ ਆਸਪਾਸ ਦਾ ਸ਼ਾਨਦਾਰ ਦ੍ਰਿਸ਼ ਨਜ਼ਰ ਆ ਰਿਹਾ ਹੈ। ਇਹ ਤਸਵੀਰ ਕਿਸੇ ਪਹਾੜੀ ਖੇਤਰ ਦੀ ਹੈ, ਜੋ ਬਰਫ ਦੀ ਸਫੈਦ ਚਾਦਰ ਨਾਲ ਢਕੀ ਹੋਈ ਹੈ। ਹਾਲਾਂਕਿ ਵਿਰਾਟ ਨੇ ਇਸ ਤਸਵੀਰ ਦੀ ਲੋਕੇਸ਼ਨ ਸ਼ੇਅਰ ਨਹੀਂ ਕੀਤੀ ਹੈ। ਕੁੱਝ ਦਿਨ ਪਹਿਲਾਂ ਅਨੁਸ਼ਕਾ ਨੇ ਭੂਟਾਨ 'ਚ ਪਹਾੜੀ ਵਾਦੀਆਂ ਵਿਚਕਾਰ ਵਿਰਾਟ ਦਾ ਜਨਮ ਦਿਨ ਮਨਾਇਆ ਸੀ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli Anushka Sharma New Year Wishes To Fans