ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੇ ਤੋੜਿਆ ਧੋਨੀ ਦਾ ਜ਼ਬਰਦਸਤ ਰਿਕਾਰਡ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਬਤੌਰ ਕਪਤਾਨ 5000 ਵਨਡੇ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ।
 

 

ਸੱਜੇ ਹੱਥ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਅਤੇ ਫੈਸਲਾਕੁਨ ਵਨਡੇ 'ਚ ਇਹ ਰਿਕਾਰਡ ਬਣਾਇਆ। ਜਨਵਰੀ 2017 'ਚ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਕੋਹਲੀ ਨੇ ਇਹ ਰਿਕਾਰਡ ਸਿਰਫ 82 ਪਾਰੀਆਂ 'ਚ ਬਣਾਇਆ ਜਦਕਿ ਧੋਨੀ ਨੇ 127 ਪਾਰੀਆਂ ਖੇਡੀਆਂ ਸਨ। ਕੋਹਲੀ ਤੋਂ ਪਹਿਲਾਂ ਧੋਨੀ ਇਸ ਕਲੱਬ 'ਚ ਸਭ ਤੋਂ ਤੇਜ਼ ਕਪਤਾਨ ਬਣੇ ਸਨ, ਜਦੋਂਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 131 ਪਾਰੀਆਂ 'ਚ ਇਹ ਰਿਕਾਰਡ ਪ੍ਰਾਪਤ ਕੀਤਾ ਸੀ।
 

 

ਵਿਰਾਟ ਨੇ ਇਸ ਮੈਚ 'ਚ 89 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 91 ਗੇਂਦਾਂ 'ਚ 8 ਚੌਕੇ ਲਗਾਏ।
 

ਇਸ ਤੋਂ ਇਲਾਵਾ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਿਰੁੱਧ ਬੰਗਲੁਰੂ 'ਚ ਇੱਕ ਖਾਸ ਰਿਕਾਰਡ ਬਣਾਇਆ ਹੈ। ਰੋਹਿਤ ਸ਼ਰਮਾ ਦੇ ਨਾਂ ਵਨਡੇ ਕ੍ਰਿਕਟ 'ਚ 9000 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। ਰੋਹਿਤ ਸ਼ਰਮਾ ਨੇ 217 ਪਾਰੀਆਂ 'ਚ 9 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਸੌਰਭ ਗਾਂਗੁਲੀ ਨੇ 228 ਪਾਰੀਆਂ, ਸਚਿਨ ਤੇਂਦੁਲਕਰ ਨੇ 235 ਅਤੇ ਬ੍ਰਾਇਨ ਲਾਰਾ ਨੇ 239 ਪਾਰੀਆਂ 'ਚ 9000 ਵਨਡੇ ਦੌੜਾਂ ਪੂਰੀਆਂ ਕੀਤੀਆਂ ਸਨ। ਸਭ ਤੋਂ ਤੇਜ਼ 9000 ਵਨਡੇ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਦਰਜ ਹੈ। ਉਨ੍ਹਾਂ ਨੇ 194 ਪਾਰੀਆਂ 'ਚ ਇਹ ਕਾਰਨਾਮਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli breaks Dhoni record to become fastest to 5000 runs as captain