ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਆਂਦਾਦ ਨੂੰ ਪਛਾੜ ਵਿੰਡੀਜ਼ ਖਿਲਾਫ ਸਭ ਤੋਂ ਸਫਲ ਵਨਡੇ ਬੱਲੇਬਾਜ਼ ਬਣੇ ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਵੈਸਟ ਇੰਡੀਜ਼ ਖਿਆਫ ਆਲਮੀ ਵਨਡੇ ਕ੍ਰਿਕੇਟ ਚ ਸਭ ਤੋਂ ਵੱਧ ਦੋੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਦਾ ਰਿਕਾਰਡ ਤੋੜ ਦਿੱਤਾ ਹੈ। ਵੈਸਟ ਇੰਡੀਆ ਖਿਲਾਫ ਪੋਰਟ ਆਫ਼ ਸਪੇਨ ਵਨਡੇ ਚ ਵਿਰਾਟ ਕੋਹਲੀ ਨੇ ਜਿਵੇਂ ਹੀ ਆਪਣਾ 19ਵਾਂ ਰਨ ਪੂਰਾ ਕੀਤਾ, ਉਨ੍ਹਾਂ ਨੇ ਮਿਆਂਦਾਦ ਦਾ ਰਿਕਾਰਡ ਤੋੜ ਦਿੱਤਾ।

 

ਜਾਵੇਦ ਮਿਆਂਦਾਦ ਨੇ ਵਿੰਡੀਜ਼ ਖਿਲਾਫ ਆਪਣੇ ਕਰਿਅਰ ਦਾ ਆਖਰੀ ਵਨਡੇ ਮੈਚ 1993 ਚ ਖੇਡਿਆ ਸੀ। ਵੀਡੀਓ ਖਿਲਾਫ ਮਿਆਂਦਾਦ ਨੇ 33.85 ਦੀ ਔਸਤ ਤੋਂ ਰਨ ਬਣਾਏ। ਇਸ ਚ ਉਨ੍ਹਾਂ ਨੇ 1 ਸੈਂਕੜਾ ਅਤੇ 12 ਅਰਧਸੈਂਕੜੇ ਵੀ ਜੋੜੇ। ਕੈਰੇਬੀਆਈ ਟੀਮ ਖਿਲਾਫ ਉਨ੍ਹਾ ਦਾ ਸਭ ਤੋਂ ਵੱਧ ਸਕੋਰ ਨਾਬਾਦ 100 ਦੌੜਾਂ ਰਹੀਆਂ।

 

ਇਸ ਤੋਂ ਹੱਟਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 34 ਪਾਰੀਆਂ ਚ 70.81 ਦੀ ਔਸਤ ਨਾਲ ਦੌੜਾਂ ਬਣਾਉਂਦਿਆਂ ਹੋਇਆਂ ਮਿਆਂਦਾਦ ਦਾ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੇ ਇੰਡੀਜ਼ ਖਿਲਾਫ ਵਨਡੇ ਚ ਹੁਣ ਤਕ 7 ਸੈਂਕੜੇ ਅਤੇ 11 ਅਰਧ-ਸੈਂਕੜੇ ਲਗਾਏ ਹਨ। ਵਿਰਾਟ ਅਤੇ ਮਿਆਂਦਾਦ ਦੇ ਬਾਅਦ ਵਿੰਡੀਜ਼ ਖਿਲਾਫ ਸਭ ਤੋਂ ਵੱਧ ਦੌੜਾਂ ਮਾਰਕ ਵਾਅ (1708), ਜੈਕ ਕੈਲਿਸ (1666), ਰਮੀਜ਼ ਰਜ਼ਾ (1624) ਅਤੇ ਸਚਿਨ ਤੈਂਦੂਲਕਰ (1573) ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli breaks Javed Miandad Record to become most successful ODI batsman against West Indies