ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ੀਲੈਂਡ ਵਿਰੁੱਧ ਇਨ੍ਹਾਂ ਤਿੰਨ ਰਿਕਾਰਡਾਂ ਨੂੰ ਤੋੜ ਸਕਦੇ ਹਨ ਵਿਰਾਟ ਕੋਹਲੀ

ਵਿਰਾਟ ਕੋਹਲੀ ਲਈ ਕ੍ਰਿਕਟ ਦੇ ਕਿਸੇ ਵੀ ਫਾਰਮੈਟ 'ਚ ਰਿਕਾਰਡ ਤੋੜਨਾ ਹੁਣ ਵੱਡੀ ਗੱਲ ਨਹੀਂ ਰਹੀ। ਬੁੱਧਵਾਰ ਨੂੰ ਹੈਮਿਲਟਨ 'ਚ ਤੀਜੇ ਟੀ20 ਮੈਚ 'ਚ ਜਦੋਂ ਨਿਊਜ਼ੀਲੈਂਡ ਵਿਰੁੱਧ ਭਾਰਤੀ ਟੀਮ ਮੈਦਾਨ 'ਚ ਉੱਤਰੇਗੀ ਤਾਂ ਵਿਰਾਟ ਕੋਹਲੀ ਕੋਲ ਮਹਿੰਦਰ ਸਿੰਘ ਧੋਨੀ ਦਾ ਇੱਕ ਹੋਰ ਰਿਕਾਰਡ ਤੋੜਨ ਦਾ ਮੌਕਾ ਹੋਵੇਗਾ।
 

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਟੀ20 ਮੈਚਾਂ 'ਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਐਮਐਸ ਧੋਨੀ ਤੋਂ ਸਿਰਫ 25 ਦੌੜਾਂ ਪਿੱਛੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (1148) ਪਹਿਲੇ, ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ (1273) ਦੂਜੇ, ਐਮਐਸ ਧੋਨੀ (1112) ਤੀਜੇ ਅਤੇ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਹਨ। ਇਸ ਤੋਂ ਇਲਾਵਾ ਕਪਤਾਨ ਕੋਹਲੀ ਟੀ20 'ਚ ਸਭ ਤੋਂ ਵੱਧ ਅਰਧ ਸੈਂਕੜੇ ਬਣਾਉਣ ਤੋਂ ਸਿਰਫ ਇੱਕ ਅਰਧ ਸੈਂਕੜਾ ਦੂਰ ਹਨ।
 

ਇੰਨਾ ਹੀ ਨਹੀਂ, ਰਿਕਾਰਡਾਂ ਦੀ ਲੰਬੀ ਸੂਚੀ ਖਤਮ ਨਹੀਂ ਹੁੰਦੀ ਹੈ, ਕਿਉਂਕਿ ਕੋਹਲੀ ਟੀ20 'ਚ ਕਪਤਾਨ ਵਜੋਂ 50 ਛੱਕੇ ਲਗਾਉਣ ਵਾਲੇ ਦੂਜੇ ਕਪਤਾਨ ਵੀ ਬਣ ਸਕਦੇ ਹਨ। ਇਹ ਕਾਰਨਾਮਾ ਪਹਿਲੀ ਵਾਰ ਇੰਗਲੈਂਡ ਦੇ ਇਓਨ ਮੋਰਗਨ ਨੇ ਕੀਤਾ ਸੀ। ਕੋਹਲੀ ਇਸ ਸਮੇਂ ਇਸ ਸੂਚੀ 'ਚ ਸ਼ਾਮਲ ਹੋਣ ਤੋਂ 7 ਛੱਕੇ ਦੂਰ ਹਨ। ਮੌਜੂਦਾ ਦੌਰੇ 'ਚ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 
 

ਪੰਜ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਦੋ ਮੈਚ ਜਿੱਤ ਕੇ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ। ਪਹਿਲੇ ਮੈਚ 'ਚ ਭਾਰਤ ਨੇ 19 ਓਵਰਾਂ ਵਿੱਚ 204 ਦੌੜਾਂ ਦਾ ਪਿੱਛਾ ਕੀਤਾ ਸੀ, ਜਦੋਂਕਿ ਦੂਜਾ ਮੈਚ ਘੱਟ ਸਕੋਰ ਵਾਲਾ ਰਿਹਾ। ਰਾਹੁਲ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਬੱਲੇਬਾਜ਼ੀ 'ਚ ਅਹਿਮ ਭੂਮਿਕਾ ਨਿਭਾਈ। ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਗੇਂਦ ਨਾਲ ਆਪਣਾ ਜਾਦੂ ਬਿਖੇਰਿਆ। ਇਸ ਲੜੀ ਦਾ ਤੀਜਾ ਮੈਚ ਬੁੱਧਵਾਰ ਨੂੰ ਹੈਮਿਲਟਨ 'ਚ ਖੇਡਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli could break these three records against New Zealand