ਭਾਰਤ ਦੇ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤਣ ਤੋਂ ਬਾਅਦ ਮੈਨ ਆਫ ਦਿ ਸੀਰੀਜ਼ ਬਣ ਗਏ ਹਨ। ਇਸ ਦੇ ਨਾਲ ਹੀ ਕੋਹਲੀ ਨੇ ਆਪਣੇ ਪੁਰਾਣੇ ਸਾਥੀ ਮਹਿੰਦਰ ਸਿੰਘ ਧੋਨੀ ਦੇ ਦੋ ਰਿਕਾਰਡ ਤੋੜ ਦਿੱਤੇ ਹਨ।
ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਵਿਰਾਟ ਆਪਣੀ 89 ਦੌੜਾਂ ਦੀ ਪਾਰੀ ਦੌਰਾਨ ਕਪਤਾਨ ਵਜੋਂ 5000 ਦੌੜਾਂ ਪੂਰੀਆਂ ਕਰਨ ਵਾਲਾ ਸਭ ਤੋਂ ਤੇਜ਼ ਖਿਡਾਰੀ ਬਣ ਗਏ।
ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਵਿਰਾਟ ਨੇ ਬਤੌਰ ਕਪਤਾਨ ਵਜੋਂ 82 ਪਾਰੀਆਂ ਵਿੱਚ 5000 ਦੌੜਾਂ ਪੂਰੀਆਂ ਕੀਤੀਆਂ ਹਨ ਜਦਕਿ ਉਨ੍ਹਾਂ ਦੇ ਪੁਰਾਣੇ ਸਾਥੀ ਮਹਿੰਦਰ ਸਿੰਘ ਧੋਨੀ ਨੇ 127 ਪਾਰੀਆਂ ਚ 5000 ਦੌੜਾਂ ਪੂਰੀਆਂ ਕੀਤੀਆਂ ਸਨ।
ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ ਕਪਤਾਨ ਵਜੋਂ 131 ਪਾਰੀਆਂ ਪੂਰੀਆਂ ਕੀਤੀਆਂ ਸਨ, ਦੱਖਣੀ ਅਫਰੀਕਾ ਦੇ ਗ੍ਰੇਮ ਸਮਿੱਥ ਨੇ 135 ਪਾਰੀਆਂ ਅਤੇ ਭਾਰਤ ਦੇ ਸੌਰਭ ਗਾਂਗੁਲੀ ਨੇ 136 ਪਾਰੀਆਂ ਚ 5000 ਦੌੜਾਂ ਪੂਰੀਆਂ ਕੀਤੀਆਂ ਸਨ।
ਇਸ ਤੋਂ ਇਲਾਵਾ ਵਿਰਾਟ ਕਪਤਾਨ ਦੇ ਰੂਪ ਚ ਤਿੰਨੋਂ ਫਾਰਮੈਟਾਂ ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵੀ ਬਣ ਗਏ ਹਨ। ਵਿਰਾਟ ਦੇ ਦੇ ਹੁਣ 199 ਪਾਰੀਆਂ ਚ 11208 ਦੌੜਾਂ ਹੋ ਗਈਆਂ ਹਨ ਜਦਕਿ ਧੋਨੀ ਦੇ 330 ਪਾਰੀਆਂ ਚ 11207 ਦੌੜਾਂ ਹਨ।