ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਓ ਜੀ! ਹੁਣ ਵਿਰਾਟ ਕੋਹਲੀ ਨੂੰ ਰਿਪੋਰਟਰਾਂ 'ਤੇ ਆਇਆ ਗੁੱਸਾ

ਵਿਰਾਟ ਕੋਹਲੀ

1 / 3ਵਿਰਾਟ ਕੋਹਲੀ

ਵਿਰਾਟ ਕੋਹਲੀ

2 / 3ਵਿਰਾਟ ਕੋਹਲੀ

ਵਿਰਾਟ ਕੋਹਲੀ

3 / 3ਵਿਰਾਟ ਕੋਹਲੀ

PreviousNext

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਖੇਡ ਲਈ ਵੀ ਜਾਣੇ ਜਾਂਦੇ ਹਨ ਤੇ ਗੁੱਸੇ ਲਈ ਵੀ। ਇਗਲੈਂਡ ਦੇ ਦੌਰੇ ਲਈ ਜਾਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ 'ਚ ਵਿਰਾਟ ਦਾ ਗੁੱਸਾ ਫਿਰ ਦੇਖਿਆ ਗਿਆ। ਟੀਮ ਇੰਡੀਆ ਸ਼ੁੱਕਰਵਾਰ ਨੂੰ ਦਿੱਲੀ ਤੋਂ ਇਗਲੈਂਡ ਦੌਰੇ ਲਈ ਰਵਾਨਾ ਹੋਈ। ਪ੍ਰੈੱਸ ਕਾਨਫਰੰਸ 'ਚ ਵਿਰਾਟ ਇੱਕ ਹੀ ਸਵਾਲ ਵਾਰ-ਵਾਰ ਪੁੱਛਣ ਤੇ ਨਾਰਾਜ਼ ਹੋ ਗਏ।

 

'ਚੈਂਪੀਅਨਜ਼ ਟਰਾਫ਼ੀ ਇੰਗਲੈਂਡ 'ਚ ਖੇਡੀ ਗਈ ਸੀ ਬੰਗਲਾਦੇਸ਼ 'ਚ ਨਹੀਂ '

 

ਕੋਹਲੀ ਨੂੰ ਪੁੱਛਿਆ ਗਿਆ ਕਿ ਕੀ ਉਹ ਹੁਣ ਆਪਣੇ ਆਪ ਨੂੰ ਬਿਹਤਰ ਬੱਲੇਬਾਜ਼ ਮੰਨਦੇ ਹਨ। ਤਾਂ ਉਨ੍ਹਾਂ ਨੇ 2014 ਦੌਰੇ ਦਾ ਹਵਾਲਾ ਵਾਰ-ਵਾਰ ਦੇਣ ਤੇ ਨਾਖ਼ੁਸ਼ੀ ਜਤਾਈ ਤੇ ਕਿਹਾ, 'ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਲੰਮੇ ਸਮੇਂ ਤੋਂ ਇੰਗਲੈਂਡ ਦਾ ਦੌਰਾ ਹੀ ਯਾਦ ਹੈ। ਇਸ ਵਿਚਾਲੇ ਅਸੀਂ ਚੈਂਪੀਅਨਜ਼ ਟਰਾਫੀ (2017) ਵੀ ਖੇਡੇ ਸੀ ਤੇ ਇਹ ਬੰਗਲਾਦੇਸ਼ 'ਚ ਨਹੀਂ ਸੀ ਖੇਡੀ ਗਈ। "

 

 ਕੋਹਲੀ ਨੇ ਕਿਹਾ,' ਇੰਗਲੈਂਡ ਦੇ ਆਖਰੀ ਦੌਰੇ 'ਤੇ ਵੀ ਮੇਰੇ ਤੋਂ ਸਵਾਲ ਪੁੱਛੇ ਗਏ ਸਨ। ਮੈਂ ਕਿਹਾ ਸੀ ਕਿ ਮੈਂ ਦੌਰੇ ਦਾ ਅਨੰਦ ਮਾਣਾਂਗਾ. ਮੈਂ ਜਾਣਦਾ ਹਾਂ ਕਿ ਮੈਨੂੰ ਉੱਥੇ ਚੁਣੌਤੀ ਮਿਲੇਗੀ। '

 

'ਸੀਰੀਜ਼ ਰੇਟ ਸੀਰੀਜ਼ ਰਣਨੀਤੀ ਨਹੀਂ ਬਦਲਦੀ'

 

ਕੋਹਲੀ ਨੂੰ ਪੁੱਛਿਆ ਗਿਆ ਕਿ ਟੀਮ ਦੀ ਕੀ ਰਣਨੀਤੀ ਹੋਵੇਗੀ, ਤਾਂ ਉਨ੍ਹਾਂ ਕਿਹਾ ਕਿ ਰਣਨੀਤੀ ਪਿਛਲੀ ਲੜੀ ਵਾਂਗ ਹੋਵੇਗੀ। ਸੀਰੀਜ਼ ਰੇਟ ਸੀਰੀਜ਼ ਰਣਨੀਤੀ ਨਹੀਂ ਬਦਲਦੀ। ਜੇ ਮੈਂ ਤੁਹਾਡੀ ਤਰ੍ਹਾਂ ਸੋਚਣਾ ਸ਼ੁਰੂ ਕਰ ਦੇਵਾ ਤਾਂ ਸਮੱਸਿਆ ਜ਼ਰੂਰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:virat kohli got angry over england 2014 tour s question here is how he has reacted