ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

19 ਸਾਲ ਦੀ ਉਮਰ ’ਚ ਮੈਂ ਸ਼ੁਭਮਨ ਗਿੱਲ ਦਾ 10 ਫੀਸਦੀ ਵੀ ਨਹੀਂ ਸੀ : ਵਿਰਾਟ ਕੋਹਲੀ

19 ਸਾਲ ਦੀ ਉਮਰ ’ਚ ਮੈਂ ਸ਼ੁਭਮਨ ਦਾ 10 ਫੀਸਦੀ ਵੀ ਨਹੀਂ ਸੀ : ਵਿਰਾਟ ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਸ਼ੁਭਮਨ ਗਿੱਲ ਨੂੰ ਨੈਟ ’ਤੇ ਬੱਲੇਬਾਜ਼ੀ ਕਰਦੇ ਦੇਖ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਦੋਂ ਉਹ 19 ਸਾਲ ਦੇ ਸਨ ਤਾਂ ਇਸ ਬੱਲੇਬਾਜ਼ ਦੇ ਮੁਕਾਬਲੇ 10 ਫੀਸਦੀ ਪ੍ਰਤਿਭਾ ਵੀ ਉਨ੍ਹਾਂ ਵਿਚ ਨਹੀਂ ਸੀ।  ਕੋਹਲੀ ਨੇ ਕਿਹਾ ਕਿ ਕੁਝ ਅਸਾਧਾਰਣ ਪ੍ਰਤਿਭਾ ਸਾਹਮਣੇ ਆ ਰਹੀ ਹੈ।  ਤੁਸੀਂ ਦੇਖਿਆ ਕਿ ਪ੍ਰਥਵੀ ਨੇ ਮੌਕੇ ਦਾ ਪੂਰਾ ਫਾਇਦਾ ਉਠਾਇਆ (ਵੇਸਟ ੲਡੀਜ਼ ਦੇ ਖਿਲਾਫ ਪਹਿਲੇ ਟੈਸਟ ਵਿਚ)। ਸ਼ੁਭਮਨ ਵੀ ਕਾਫੀ ਰੁਮਾਂਚਿਕ ਪ੍ਰਤਿਭਾ ਹੈ। ਮੈਂ ਉਸ ਨੂੰ ਨੈਟ ’ਤੇ ਬੱਲੇਬਾਜ਼ੀ ਕਰਦੇ ਹੋਏ ਦੇਖਿਆ ਅਤੇ ਮੈਂ ਹੈਰਾਨ ਸੀ, ਜਦੋਂ ਮੈਂ 19 ਸਾਲ ਦਾ ਸੀ ਤਾਂ ਉਸਦਾ 10 ਫੀਸਦੀ ਵੀ ਨਹੀਂ ਸੀ।

 

ਸ਼ੁਭਮਨ ਗਿੱਲ ਦੇ ਆਤਮਵਿਸ਼ਵਾਸ ਦੇ ਕਾਇਲ ਹੋਏ ਕਪਤਾਨ ਵਿਰਾਟ ਕੋਹਲੀ

 

ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਹੈ ਅਤੇ ਜੇਕਰ ਪੱਧਰ ਵਿਚ ਸੁਧਾਰ ਹੁੰਦਾ ਰਹਿੰਦਾ ਹੈ ਤਾਂ ਇਹ ਭਾਰਤੀ ਕ੍ਰਿਕਟ ਲਈ ਸ਼ਾਨਦਾਰ ਹੈ। ਟੀਮ ਵਿਚ ਆਉਣ ਵਾਲੇ ਖਿਡਾਰੀ ਆਉਂਦੇ ਹੀ ਪ੍ਰਭਾਵ ਛੱਡਦੇ ਹਨ ਅਤੇ ਉਨ੍ਹਾਂ ਨੂੰ ਮੌਕਾ ਦੇਣ ਅਤੇ ਵਿਕਸਿਤ ਹੋਣ ਵਿਚ ਮਦਦ ਵਿਚ ਸਾਨੂੰ ਖੁਸ਼ੀ ਹੁੰਦੀ ਹੈ। ਸ਼ੁਭਮਨ ਗਿੱਲ ਪਿਛਲੇ ਸਾਲ ਅੰਡਰ 19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।

 

ਉਨ੍ਹਾਂ ਇਸ ਟੂਰਨਾਮੈਂਟ ਵਿਚ ਤੀਜੇ ਨੰਬਰ ਉਤੇ ਬੱਲੇਬਾਜ਼ੀ ਕਰਦੇ ਹੋਏ 418 ਦੌੜਾ ਬਣਾਈਆਂ ਅਤੇ ਟੂਰਨਾਮੈਂਟ ਵਿਚ ਸਭ ਤੋਂ ਵਧੀਆ ਖਿਡਾਰੀ ਚੁਣੇ ਗਏ। ਉਹ ਨਿਊਜ਼ਲੈਡ ਦੇ ਖਿਲਾਫ ਚੌਥੇ ਵਨ–ਡੇ ਵਿਚ ਭਾਰਤ ਲਈ ਕੌਮਾਂਤਰੀ ਕ੍ਰਿਕਟ ਵਿਚ ਸ਼ੁਰੂਆਤ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli heaps praises on Shubman Gill says I was not even ten percent of him at the age of Nineteen