ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ - ਵਨ-ਡੇਅ ਕ੍ਰਿਕਟ ‘ਕਿੰਗ`, 10000 ਦੌੜਾਂ ਬਣਾਈਆਂ

ਵਿਰਾਟ ਕੋਹਲੀ - ਵਨ-ਡੇਅ ਕ੍ਰਿਕਟ ‘ਕਿੰਗ`, 10000 ਦੌੜਾਂ ਬਣਾਈਆਂ

ਭਾਰਤ ਅਤੇ ਵੈਸਟ ਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਵਨ-ਡੇਅ ਲੜੀ ਜਾਰੀ ਹੈ। ਲੜੀ ਦੇ ਪਹਿਲੇ ਵਨ-ਡੇਅ `ਚ 36ਵਾਂ ਵਨ-ਡੇਅ ਸੈਂਕੜਾ ਠੋਕਣ ਵਾਲੇ ਵਿਰਾਟ ਕੋਹਲੀ ਨੇ ਵਿਸ਼ਾਖਾਪਟਨਮ `ਚ ਖੇਡੇ ਜਾ ਰਹੇ ਦੂਜੇ ਵਨ ਡੇਅ ਇੰਟਰਨੈਸ਼ਨਲ ਮੈਚ ਵਿੱਚ ਵੀ ਇਤਿਹਾਸ ਰਚ ਦਿੱਤਾ।


ਇਸ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਆਪਣੇ ਇੱਕ-ਦਿਨਾ ਮੈਚਾਂ ਵਿੱਚ 10,000 ਦੌੜਾਂ ਪੂਰੀਆਂ ਕਰਨ ਲਈ 81 ਦੌੜਾਂ ਦੀ ਲੋੜ ਸੀ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਆਪਣੇ ਪ੍ਰਸ਼ੰਸਕਾਂ ਨੂੰ ਕੋਈ ਬਹੁਤੀ ਲੰਮੀ ਉਡੀਕ ਨਹੀਂ ਕਰਵਾਹੀ ਤੇ ਸੀਰੀਜ਼ ਦੇ ਦੂਜੇ ਵਨ-ਡੇਅ `ਚ ਹੀ ਇਹ ਕਾਰਨਾਮਾ ਕਰ ਵਿਖਾਇਆ। ਵਿਰਾਟ ਕੋਹਲੀ ਹੁਣ ਸਭ ਤੋਂ ਤੇਜ਼ 10,000 ਦੌੜਾਂ ਦੇ ਮਾਮਲੇ `ਚ ਅੱਵਲ ਨੰਬਰ ਹੋ ਗਏ ਹਨ, ਉਨ੍ਹਾਂ ਸਚਿਨ ਤੇਂਦੁਲਕਰ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ।


ਵਨ-ਡੇਅ ਕ੍ਰਿਕੇਟ ਵਿੱਚ ਸਭ ਤੋਂ ਤੇਜ਼ 10,000 ਦੌੜਾਂ ਬਣਾਉਣ ਦੇ ਮਾਮਲੇ `ਚ ਤੇਂਦੁਲਕਰ ਹੀ ਇਸ ਮੈਚ ਤੋਂ ਪਹਿਲਾਂ ਟੌਪ `ਤੇ ਸਨ। ਤੇਂਦੁਲਕਰ ਨੇ 259 ਪਾਰੀਆਂ `ਚ ਵਨ-ਡੇਅ ਕ੍ਰਿਕੇਟ ਵਿੰਚ 10,000 ਦੌੜਾਂ ਪੂਰੀਆਂ ਕੀਤੀਆਂ ਸਨ। ਵਿਰਾਟ ਨੇ ਇੰਨੀਆਂ ਹੀ ਦੌੜਾਂ ਸਿਰਫ਼ 204 ਵਨ-ਡੇਅ ਪਾਰੀਆਂ ਵਿੱਚ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਇਸੇ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਜੱਦੀ-ਪੁਸ਼ਤੀ ਮੈਦਾਨ `ਤੇ 4,000 ਦੌੜਾਂ ਦਾ ਅੰਕੜਾ ਛੋਹਿਆ ਸੀ।


ਇਸ ਮਾਮਲੇ `ਚ ਵੀ ਉਹ ਸਚਿਨ ਤੇਂਦੁਲਕਰ ਤੋਂ ਅਗਾਂਹ ਨਿੱਕਲ ਗਏ। ਹੋਮ ਗ੍ਰਾਊਂਡਜ਼ `ਤੇ ਸਭ ਤੋਂ ਤੇਜ਼ ਰਫ਼ਤਾਰ 4,000 ਦੌੜਾਂ ਦਾ ਰਿਕਾਰਡ ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੇ ਹੀ ਨਾਂਅ ਸੀ। ਤੇਂਦੁਲਕਰ ਨੇ ਇਹ ਰਿਕਾਰਡ 92 ਪਾਰੀਆਂ `ਚ ਬਣਾਇਆ ਸੀ ਪਰ ਵਿਰਾਟ ਨੇ ਇਹ ਕਾਰਨਾਮਾ ਸਿਰਫ਼ 78 ਪਾਰੀਆਂ `ਚ ਕਰ ਵਿਖਾਇਆ। ਤੀਜੇ ਨੰਬਰ `ਤੇ ਮਹੇਂਦਰ ਸਿੰਘ ਧੋਨੀ ਹਨ, ਜਿਨ੍ਹਾਂ ਨੇ 99 ਪਾਰੀਆਂ `ਚ ਆਪਣੇ ਜੱਦੀ ਪੁਸ਼ਤੀ ਮੈਦਾਨ `ਤੇ 4,000 ਦੌੜਾਂ ਬਣਾਈਆਂ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli One Day Cricket King completed 10000 runs