ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ 100 ਐਥਲੀਟਾਂ ਦੀ ਸੂਚੀ 'ਚ ਸ਼ਾਮਲ ਵਿਰਾਟ ਕੋਹਲੀ ਇਕਲੌਤੇ ਭਾਰਤੀ

ਕ੍ਰਿਕਟਰ ਵਿਰਾਟ ਕੋਹਲੀ ਵਿਸ਼ਵ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਫੋਬਰਸ ਦੀ ਸੂਚੀ ਵਿੱਚ ਸ਼ਾਮਲ ਇਕਲੌਤੇ ਭਾਰਤੀ ਹਨ ਅਤੇ ਉਨ੍ਹਾਂ ਦੀ ਕੁੱਲ ਸਾਲਾਨਾ ਕਮਾਈ 2 ਕਰੋੜ 50 ਲੱਖ ਡਾਲਰ ਹੈ। 

ਭਾਰਤੀ ਕਪਤਾਨ ਹਾਲਾਂਕਿ ਇਸ ਸੂਚੀ ਵਿੱਚ 17 ਰੈਂਕ ਹੇਠਾਂ 100ਵੇਂ ਸਥਾਨ ਉੱਤੇ ਖਿਸਕ ਗਏ ਹਨ। ਇਸ ਸੂਚੀ ਵਿੱਚ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਫੁਟਬਾਲ ਸਟਾਰ ਲੀਓਨੇਲ ਮੈਸੀ  ਸਭ ਤੋਂ ਚੋਟੀ ਉੱਤੇ ਹਨ।

ਫੋਰਬਸ ਦੀ ਮੰਗਲਵਾਰ ਨੂੰ ਜਾਰੀ ਸੂਚੀ ਅਨੁਸਾਰ ਕੋਹਲੀ ਨੂੰ ਵਿਗਿਆਪਨ ਤੋਂ 2.1 ਕਰੋੜ ਡਾਲਰ ਜਦਕਿ ਤਨਖ਼ਾਹ ਅਤੇ ਜਿੱਤ ਤੋਂ ਮਿਲਣ ਵਾਲੀ ਰਾਸ਼ੀ ਤੋਂ 40 ਲੱਖ ਡਾਲਰ ਦੀ ਕਮਾਈ ਹੁੰਦੀ ਹੈ।  ਪਿਛਲੇ 12 ਮਹੀਨਿਆਂ ਵਿੱਚ ਉਸ ਦੀ ਕੁੱਲ ਕਮਾਈ 2.5 ਕਰੋੜ ਡਾਲਰ ਰਹੀ ਹੈ। ਪਿਛਲੇ ਸਾਲ ਕੋਹਲੀ ਇਸ ਸੂਚੀ ਵਿੱਚ 83ਵੇਂ ਸਥਾਨ ਉੱਤੇ ਸਨ ਪਰ ਇਸ ਸਾਲ ਉਹ ਖਿਸਕ ਕੇ 100ਵੇਂ ਸਥਾਨ ਉੱਤੇ ਆ ਗਏ ਹਨ। ਹਾਲਾਂਕਿ ਇਸ਼ਤਿਹਾਰਬਾਜ਼ੀ ਨਾਲ ਉਸ ਦੀ ਕਮਾਈ ਵਿੱਚ 10 ਲੱਖ ਡਾਲਰ ਦਾ ਵਾਧਾ ਹੋਇਆ ਹੈ।

ਮੈਸੀ ਨੇ ਖੇਡਾਂ ਵਿੱਚ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਫਲਾਈਡ ਮੇਵੇਦਰ ਨੂੰ ਟਾਪ ਤੋਂ ਹਟਾ ਦਿੱਤਾ ਹੈ। ਅਰਜਨਟੀਨੀ ਸਟਾਰ ਦੀ ਤਨਖ਼ਾਹ ਅਤੇ ਵਿਗਿਆਪਨ ਤੋਂ ਕੁੱਲ ਕਮਾਈ 12.7 ਕਰੋੜ ਡਾਲਰ ਹੈ। ਮੈਸੀ ਤੋਂ ਬਾਅਦ ਪੁਰਤਗਾਲ ਦੇ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਨੰਬਰ ਆਉਂਦਾ ਹੈ ਜਿਸ ਦੀ ਕੁੱਲ ਕਮਾਈ 10.9 ਕਰੋੜ ਡਾਲਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli only Indian in Forbes 100 highest paid athletes list