ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੇ ਬੰਨ੍ਹੇ ਮਹਿੰਦਰ ਸਿੰਘ ਧੋਨੀ ਦੀ ਤਾਰੀਫ਼ ਦੇ ਪੁਲ਼

ਵਿਰਾਟ ਕੋਹਲੀ ਨੇ ਬੰਨ੍ਹੇ ਮਹਿੰਦਰ ਸਿੰਘ ਧੋਨੀ ਦੀ ਤਾਰੀਫ਼ ਦੇ ਪੁਲ਼

ਕ੍ਰਿਕੇਟ ਦੇ ਮਹਾਂਮੇਲੇ ਵਿਸ਼ਵ ਕੱਪ ਆਈਸੀਸੀ ਵਰਲਡ ਕੱਪ 2019 ਵਿੱਚ ਹੁਣ ਜ਼ਿਆਦਾ ਦਿਨ ਨਹੀਂ ਬਚੇ ਹਨ। ਅਜਿਹੇ ਹਾਲਾਤ ਵਿੱਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਦੋ ਵਾਰ ਦੇ ਵਿਸ਼ਵ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਵਡਮੁੱਲੇ ਹਨ, ਖ਼ਾਸ ਤੌਰ ’ਤੇ ਵਿਕੇਟ ਦੇ ਪਿੱਛੇ।

 

 

ਵਿਰਾਟ ਕੋਹਲੀ ਨੇ ਕਿਹਾ ਕਿ ਧੋਨੀ ਜਿਸ ਨਿਸ਼ਕਾਮ ਭਾਵਨਾ ਨਾਲ ਖੇਡਦੇ ਹਨ, ਉਹੀ ਗੱਲ ਉਨ੍ਹਾਂ ਨੂੰ ਖ਼ਾਸ ਬਣਾਉਂਦੀ ਹੈ। ਕੋਹਲੀ ਨੇ ਅੰਗਰੇਜ਼ੀ ਅਖ਼ਬਾਰ ‘ਟਾਈਮਜ਼ ਆਫ਼ ਇੰਡੀਆ’ ਨੂੰ ਦਿੱਤੇ ਇੱਕ ਇੰਟਰਵਿਊ ’ਚ ਕਿਹਾ ਕਿ ਹਕੀਕਤ ਇਹ ਹੈ ਕਿ ਧੋਨੀ ਇਸ ਖੇਡ ਨੂੰ ਖੇਡਣ ਵਾਲੇ ਸਮਾਰਟ ਲੋਕਾਂ ਵਿੱਚੋਂ ਇੱਕ ਹਨ। ਵਿਕੇਟ ਪਿੱਛੇ ਉਹ ਬੇਸ਼ਕੀਮਤੀ ਹਨ। ਇੰਝ ਮੈਨੂੰ ਆਪਣੀ ਖੇਡ ਖੇਡਣ ਦੀ ਆਜ਼ਾਦੀ ਮਿਲਦੀ ਹੈ। ਧੋਨੀ ਜਿਹਾ ਇਨਸਾਨ ਤਜਰਬੇ ਦਾ ਖ਼ਜ਼ਾਨਾ ਹੈ।

 

 

ਵਿਰਾਟ ਕੋਹਲੀ ਨੇ ਕਿਹਾ ਕਿ ਮੈਂ ਉਨ੍ਹਾਂ ਬਾਰੇ ਕੀ ਕਹਿ ਸਕਦਾ ਹਾਂ। ਮੇਰਾ ਕਰੀਅਰ ਉਨ੍ਹਾਂ ਦੇ ਮਾਰਗ–ਦਰਸ਼ਨ ਨਾਲ ਸ਼ੁਰੂ ਹੋਇਆ ਸੀ। ਘੱਟ ਲੋਕਾਂ ਨੇ ਉਨ੍ਹਾਂ ਨੂੰ ਇੰਨੀ ਨੇੜਿਓਂ ਵੇਖਿਆ ਹੋਵੇਗਾ, ਜਿੰਨਾ ਮੈਂ ਵੇਖਿਆ ਹੈ। ਇੱਕ ਗੱਲ ਧੋਨੀ ਬਾਰੇ ਸਭ ਤੋਂ ਵੱਧ ਅਰਥ ਰੱਖਦੀ ਹੈ ਤੇ ਉਹ ਉਸ ਨੂੰ ਪੂਰੀ ਤਰ੍ਹਾਂ ਮੰਨਦੇ ਹਨ …ਉਹ ਇਹ ਕਿ ਉਨ੍ਹਾਂ ਲਈ ਟੀਮ ਸਭ ਤੋਂ ਪਹਿਲਾਂ ਹੈ। ਭਾਵੇਂ ਕੁਝ ਵੀ ਹੋਵੇ, ਉਹ ਟੀਮ ਨੂੰ ਪਹਿਲਾਂ ਰੱਖਦੇ ਹਨ।

 

 

ਵਿਰਾਟ ਕੋਹਲੀ ਨੇ ਕਿਹਾ ਕਿ ਵਿਕੇਟ ਪਿੱਛੇ ਉਨ੍ਹਾਂ ਦੇ ਕੁਝ ਸ਼ਿਕਾਰ, ਤੁਸੀਂ ਪਿਛਲੇ ਆਈਪੀਐੱਲ ਵਿੱਚ ਵੀ ਵੇਖ ਲਵੋ। ਉਹ ਮੈਚ ਜਿਤਾਉਣ ਵਾਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਉਂਦੀ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਵਿੱਚ ਧੋਨੀ ਤੇ ਉੱਪ–ਕਪਤਾਨ ਰੋਹਿਤ ਸ਼ਰਮਾ ਤੋਂ ਲੀਡਰਸ਼ਿਪ ਦੀ ਭੂਮਿਕਾ ਨੂੰ ਲੈ ਕੇ ਕਾਫ਼ੀ ਉਮੀਦਾਂ ਰਹਿਣਗੀਆਂ।

 

 

ਵਿਰਾਟ ਕੋਹਲੀ ਨੇ ਕਿਹਾ ਕਿ ਜਿਵੇਂ ਇਨ੍ਹਾਂ ਦੋਵਾਂ ਨੇ ਆਈਪੀਐੱਲ ਵਿੱਚ ਕਪਤਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ, ਉਹ ਇਹ ਦੱਸਦਾ ਹੈ ਕਿ ਇਹ ਦੋਵੇਂ ਟੀਮ ਨੂੰ ਕੀ ਦੇ ਸਕਦੇ ਹਨ। ਧੋਨੀ ਕੋਲ ਤਾਂ ਖ਼ਾਸ ਤੌਰ ਉੱਤੇ ਵਿਰਾਸਤ ਹੈ, ਇਸੇ ਲਈ ਇਨ੍ਹਾਂ ਦੋਵਾਂ ਦਾ ਲੀਡਰਸ਼ਿਪ ਰੋਲ ਵਿੱਚ ਹੋਣ ਟੀਮ ਲਈ ਵਧੀਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli praises a lot for Mahendra Singh Dhoni