ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਸਟ 'ਚ ਵਿਰਾਟ ਕੋਹਲੀ ਨੰਬਰ 1, ਜਡੇਜਾ ਤੇ ਕੁਲਦੀਪ ਦੀ ਛਲਾਂਗ

ਟੈਸਟ 'ਚ ਵਿਰਾਟ ਕੋਹਲੀ ਨੰਬਰ 1

ਵੈਸਟਇੰਡੀਜ਼ ਵਿਰੁੱਧ ਮੌਜੂਦਾ ਲੜੀ ਦੇ ਪਹਿਲੇ ਮੈਚ ਵਿਚ 139 ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਕਾਬਜ਼ ਹਨ। ਹੈਦਰਾਬਾਦ ਵਿੱਚ ਖੇਡੇ ਜਾ ਰਹੇ ਲੜੀ ਦੇ ਦੂਜੇ ਟੈਸਟ ਮੈਚ ਦੌਰਾਨ ਆਈਸੀਸੀ ਨੇ ਤਾਜ਼ਾ ਟੈਸਟ ਦਰਜਾਬੰਦੀ ਜਾਰੀ ਕੀਤੀ ਹੈ।  ਵਿਰਾਟ ਕੋਹਲੀ 937 ਰੇਟਿੰਗ ਅੰਕਾਂ ਦੇ ਨਾਲ ਨੰਬਰ ਵਨ ਬਣੇ ਹੋਏ ਹਨ।

 

ਭਾਰਤ ਨੇ ਪਹਿਲੇ ਟੈਸਟ ਵਿਚ ਵੈਸਟ ਇੰਡੀਜ਼ ਨੂੰ ਪਾਰੀ ਅਤੇ 272 ਦੌੜਾਂ ਨਾਲ ਹਰਾਇਆ ਸੀ।  ਬੱਲੇਬਾਜ਼ਾਂ ਦਾ ਮੈਚ ਵਿੱਚ ਯੋਗਦਾਨ ਚੰਗਾ ਰਿਹਾ ਸੀ। ਪ੍ਰਥਵੀ ਸ਼ਾਅ, ਜਿਸਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਸੈਂਕੜਾ ਬਣਾਇਆ, ਨੇ 73 ਵੇਂ ਸਥਾਨ ਉੱਤੇ ਜਗ੍ਹਾ ਬਣਾ ਕੇ ਬੱਲੇਬਾਜ਼ੀ ਰੈਂਕਿੰਗ ਵਿੱਚ ਐਂਟਰੀ ਮਾਰੀ। ਇਸ ਦੇ ਨਾਲ ਹੀ ਰਾਜਕੋਟ ਵਿੱਚ ਨਾਬਾਦ 100 ਦੌੜਾਂ ਬਣਾਉਣ ਵਾਲੇ ਰਵਿੰਦਰ ਜਡੇਜਾ ਨੇ ਛੇ ਸਥਾਨਾਂ ਦਾ ਫਾਇਦਾ ਚੁੱਕਿਆ ਤੇ 51 ਵੇਂ ਸਥਾਨ 'ਤੇ ਪਹੁੰਚ ਗਏ।

 

ਇਸ ਮੈਚ ਵਿਚ ਜਡੇਜਾ ਨੂੰ 4 ਵਿਕਟਾਂ ਮਿਲੀਆਂ ਸਨ, ਜਿਸ ਕਰਕੇ ਉਹ ਆਲਰਾਊਂਡਰਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਉਹ ਪਹਿਲੇ ਸਥਾਨ 'ਤੇ ਕਾਬਜ਼ ਸ਼ਕਿਬ ਅਲ ਹਸਨ ਤੋਂ ਸਿਰਫ ਤਿੰਨ ਰੇਟਿੰਗ ਅੰਕ ਪਿੱਛੇ ਹਨ। ਟੈਸਟ ਦੇ ਚੋਟੀ ਦੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਜਡੇਜਾ ਚੋਟੀ ਦੇ ਪੰਜ ਖਿਡਾਰੀਆਂ ਵਿੱਚ ਮੌਜੂਦ ਹੈ। ਉਹ ਚੌਥੇ ਸਥਾਨ ਉੱਤੇ ਹਨ। ਦੂਜੇ ਪਾਸੇ ਰਾਜਕੋਟ ਦੀ ਦੂਜੀ ਪਾਰੀ ਵਿਚ 5 ਵਿਕਟਾਂ ਲੈਣ ਵਾਲਾ ਕੁਲਦੀਪ ਯਾਦਵ 16 ਸਥਾਨਾਂ ਦੇ ਸੁਧਾਰ ਨਾਲ 52ਵੇਂ ਸਥਾਨ 'ਤੇ ਪਹੁੰਚ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:virat kohli retained no 1 spot in test ranking while jadeja and kuldeep takes big leap