ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਨਾਲ ਫ਼ੋਟੋ ਖਿੱਚਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੀ ਰਿਟਾਇਰਮੈਂਟ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਨੇ ਸਬਕ ਸਿਖ ਲਿਆ ਹੈ ਕਿ ਚੀਜ਼ਾਂ ਨੂੰ ਕਿਸ ਤਰ੍ਹਾਂ ਗ਼ਲਤ ਲਿਆ ਜਾ ਸਕਦਾ ਹੈ।
ਵੀਰਵਾਰ ਨੂੰ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਧੋਨੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਸਾਬਕਾ ਕਪਤਾਨ ਦੇ ਸਾਹਮਣੇ ਆਪਣਾ ਸਿਰ ਝੁਕਾਉਂਦੇ ਦਿਖਾਈ ਦਿੱਤੇ ਸਨ।
ਇਹ ਤਸਵੀਰ ਸਾਲ 2016 ਟੀ-20 ਵਰਲਡ ਕੱਪ ਦੇ ਮੁਹਾਲੀ ਵਿੱਚ ਹੋਏ ਲੀਗ ਮੈਚ ਦੀ ਸੀ ਜਿਸ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਹਰਾਇਆ ਸੀ। ਇਸ ਵਿੱਚ ਵਿਰਾਟ ਕੋਹਲੀ ਨੇ ਅਜੇਤੂ 82 ਦੌੜਾਂ ਦੀ ਪਾਰੀ ਖੇਡੀ ਸੀ। ਪਰ ਧੋਨੀ (ਨਾਬਾਦ 18) ਦੇ ਨਾਲ ਵਿਕਟਾਂ ਵਿਚਕਾਰ ਦੌੜ ਲਈ ਇਸ ਮੈਚ ਨੂੰ ਯਾਦ ਕੀਤਾ ਜਾਂਦਾ ਹੈ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਵਿਰਾਟ ਨੇ ਲਿਖਿਆ ਸੀ ਇਕ ਮੈਚ ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਖ਼ਾਸ ਰਾਤ, ਜਦੋਂ ਇਸ ਆਦਮੀ ਨੇ ਮੈਨੂੰ ਦੌੜਿਆ ਸੀ ਜਿਵੇਂ ਮੇਰਾ ਫਿਟਨੈਸ ਟੈਸਟ ਹੋ ਰਿਹਾ ਸੀ।