ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੇ ਫੜਿਆ ਸ਼ਾਨਦਾਰ ਕੈਚ, ਬੱਲੇਬਾਜ਼ ਵੀ ਰਹਿ ਗਿਆ ਹੈਰਾਨ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਾਰਨਸ਼ ਲਾਬੂਸ਼ੇਨ ਦਾ ਸ਼ਾਨਦਾਰ ਕੈਚ ਲੈ ਕੇ ਉਨ੍ਹਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਇਸ ਕੈਚ ਨੂੰ ਸੀਰੀਜ਼ ਦਾ ਸਰਬੋਤਮ ਕੈਚ ਕਹਿਣਾ ਗਲਤ ਨਹੀਂ ਹੋਵੇਗਾ।
 

 

ਮੈਚ ਦੇ 32ਵੇਂ ਓਵਰ ਦੀ ਤੀਜੀ ਗੇਂਦ 'ਤੇ ਜਡੇਜਾ ਨੇ ਲਾਬੂਸ਼ੇਨ (54) ਨੂੰ ਵਿਰਾਟ ਕੋਹਲੀ ਤੋਂ ਕੈਚ ਕਰਵਾ ਕੇ ਪਵੇਲੀਅਨ ਭੇਜ ਦਿੱਤਾ। ਵਿਰਾਟ ਦੇ ਇਸ ਸ਼ਾਨਦਾਰ ਕੈਚ ਨੂੰ ਵੇਖ ਕੇ ਖੁਦ ਲਾਬੂਸ਼ੇਨ ਹੈਰਾਨ ਰਹਿ ਗਏ। ਲਾਬੂਸ਼ੇਨ ਨੇ ਤੀਜੀ ਵਿਕਟ ਲਈ ਸਟੀਵ ਸਮਿੱਥ ਨਾਲ 127 ਦੌੜਾਂ ਦੀ ਭਾਈਵਾਲੀ ਕੀਤੀ। ਇਸ ਵਿਕਟ ਦਾ ਪੂਰਾ ਸਿਹਰਾ ਵਿਰਾਟ ਨੂੰ ਜਾਂਦਾ ਹੈ। ਲਾਬੂਸ਼ੇਨ ਨੇ 64 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ।
 

ਆਸਟ੍ਰੇਲੀਆ ਦੀ ਇਸ ਜੋੜੀ ਨੂੰ ਤੋੜਨਾ ਬਹੁਤ ਜ਼ਰੂਰੀ ਸੀ। ਦੋਵੇਂ ਬੱਲੇਬਾਜ਼ ਵਿਕਟ 'ਤੇ ਟਿਕ ਗਏ ਸਨ। ਦੱਸ ਦੇਈਏ ਕਿ ਇਸ ਫੈਸਲਾਕੁੰਨ ਮੈਚ 'ਚ ਆਸਟ੍ਰੇਲੀਆਈ ਕਪਤਾਨ ਐਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ। ਸਟੀਵ ਸਮਿੱਥ ਨੇ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:virat kohli take stunner to dismiss marnus labuchangne in bengalore cricket viral video m chinnaswamy stadium