ਅਗਲੀ ਕਹਾਣੀ

ਵਿਰਾਟ ਕੋਹਲੀ ਨੇ ਕਿਤਾਬ ਕੀ ਪੜ੍ਹ ਲਈ, ਹੋ ਗਏ ਟ੍ਰੋਲ

ਵਿਰਾਟ ਕੋਹਲੀ ਨੇ ਕਿਤਾਬ ਕੀ ਪੜ੍ਹ ਲਈ, ਹੋ ਗਏ ਟ੍ਰੋਲ

ਵੈਸਟ ਇੰਡੀਜ਼ ਵਿਰੁੱਧ ਖੇਡੀ ਜਾ ਰਹੀ ਕ੍ਰਿਕੇਟ ਟੈਸਟ–ਲੜੀ ਦੇ ਪਹਿਲੇ ਮੈਚ ਦੌਰਾਨ ਟੀਮ–ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਡ੍ਰੈਸਿੰਗ ਰੁਮ ਦੇ ਬਾਹਰ ਈਗੋ ਭਾਵ ਹਉਮੈ ਨਾਲ ਸਬੰਧਤ ਇੱਕ ਕਿਤਾਬ ਪੜ੍ਹਦੇ ਵਿਖਾਈ ਦਿੱਤੇ। ਕਿਸੇ ਨੇ ਉਨ੍ਹਾਂ ਦੀ ਇਹ ਤਸਵੀਰ ਖਿੱਚ ਲਈ ਤੇ ਉਹ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

 

 

ਵਿਰਾਟ ਕੋਹਲੀ ਤਦ ‘ਡੀਟੌਕਸ ਯੂਅਰ ਈਗੋ’ (Detox Your Ego) ਨਾਂਅ ਦੀ ਕਿਤਾਬ ਪੜ੍ਹ ਰਹੇ ਸਨ। ਇਸ ਕਿਤਾਬ ਵਿੱਚ ਜੀਵਨ ’ਚ ਆਜ਼ਾਦੀ ਨਾਲ ਰਹਿਣ ਤੇ ਆਪਣੀ ਗੱਲ ਮੰਨਵਾਉਣ ਦੇ ਕਦਮ ਵਿਖਾਏ ਗਏ ਹਨ।

 

 

ਸੋਸ਼ਲ ਮੀਡੀਆ ਉੱਤੇ ਵਿਰਾਟ ਕੋਹਲੀ ਦੀ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਉਨ੍ਹਾਂ ਦੀ ਤੇ ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੀ ਤਸਵੀਰ ਪੋਸਟ ਕਰ ਕੇ ਕਮੈਂਟ ਕੀਤਾ ਕਿ ਭਾਰਤੀ ਕਪਤਾਨਾਂ ਵਿੱਚ ਕਿਤਾਬ ਪੜ੍ਹਨ ਦਾ ਰੁਝਾਨ ਜਾਰੀ ਹੈ।

 

 

ਵਿਰਾਟ ਕੋਲੀ ਨੂੰ ਟਵਿਟਰ ਉੱਤੇ ਕਾਫ਼ੀ ਟ੍ਰੋਲ ਕੀਤਾ ਗਿਆ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਕੋਹਲੀ ਨੂੰ ਮੈਦਾਨ ਉੱਤੇ ਆਪਣੇ ਹਮਲਾਵਰ ਰੁਖ਼ ਲਈ ਜਾਣਿਆ ਜਾਂਦਾ ਹੈ। ਇੱਕ ਯੂਜ਼ਰ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਲੱਗਦਾ ਹੈ ਕਿ ਕਿਸੇ ਨੇ ਵਿਰਾਟ ਕੋਹਲੀ ਨੂੰ ਬਿਲਕੁਲ ਸਹੀ ਕਿਤਾਬ ਤੋਹਫ਼ੇ ਵਜੋਂ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli trolled after his book reading