ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਦੀ ਬੱਲੇ-ਬੱਲੇ, ਸਮਿੱਥ ਨੂੰ ਪਛਾੜ ਕੇ ਬਣੇ ਨੰਬਰ 1 ਬੱਲੇਬਾਜ਼

ਐਜ਼ਬੈਸਟਲ ਟੈਸਟ ਮੈਚ ਵਿਚ ਇਤਿਹਾਸਿਕ ਸੈਂਕੜਾ ਮਾਰ ਕੇ ਵਿਰਾਟ ਕੋਹਲੀ ਟੈਸਟ ਕ੍ਰਿਕਟ ਦੇ ਨੰਬਰ 1 ਬੱਲੇਬਾਜ਼ ਬਣ ਗਏ ਹਨ। ਅੱਜ ਐਤਵਾਰ ਨੂੰ ਆਈਸੀਸੀ ਨੇ ਟੈਸਟ ਕ੍ਰਿਕਟ ਦੀ ਤਾਜਤਾ ਰੈਕਿੰਗ ਰਿਲੀਜ਼ ਕੀਤੀ ਜਿਸ ਵਿਚ ਕੋਹਲੀ, ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੂੰ ਪਛਾੜਦਿਆਂ ਪਹਿਲੇ ਸਥਾਨ ਤੇ ਪੁੱਜ ਗਏ ਹਨ। ਟੈਸਟ ਕ੍ਰਿਕਟ ਚ ਬੇਹਤਰੀਨ ਬੱਲੇਬਾਜ਼ ਬਣਨ ਨਾਲ ਕੋਹਲੀ ਨੇ ਆਪਣੇ ਕਰਿਅਰ ਅਤੇ ਭਾਰਤੀ ਕ੍ਰਿਕਟ ਇਤਿਹਾਸ ਚ ਸਭ ਤੋਂ ਜਿ਼ਆਦਾ ਰੇਟਿੰਗ ਪੁਆਇੰਟ ਹਾਸਿਲ ਕੀਤੇ ਹਨ।

 

ਕੋਹਲੀ ਨੇ ਐਜ਼ਬੈਸਟਨ ਟੈਸਟ ਮੈਚ ਵਿਚ ਪਹਿਲੀ ਪਾਰੀ ਚ 149 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ ਅਤੇ ਫਿਰ ਦੂਜੀ ਪਾਰੀ ਚ ਵੀ ਸਭ ਤੋਂ ਜਿ਼ਆਦਾ 51 ਦੌੜਾਂ ਬਣਾਈਆਂ। ਇਸ ਕਾਰਨ ਹੁਣ ਕੋਹਲੀ ਟੈਸਟ ਕ੍ਰਿਕਟ ਚ 31 ਅੰਕਾਂ ਦੇ ਵਾਧੇ ਨਾਲ ਸਭ ਤੋਂ ਜਿ਼ਆਦਾ 934 ਰੈਟਿੰਗ ਹਾਸਿਲ ਕਰਕੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ਚ ਕੋਹਲੀ ਨੇ ਢਾਈ ਸਾਲਾਂ ਤੋਂ ਸਿਖਰ ਤੇ ਬਣੇ ਹੋਏ ਆਸਟ੍ਰੇਲੀਆ ਦੇ ਸਟੀਵ ਸਮਿੱਥ ਨੂੰ ਵੀ ਮਾਤ ਪਾ ਦਿੱਤੀ। ਸਮਿੱਥ ਦੇ ਹਾਲੇ 929 ਰੇਟਿੰਗ ਅੰਕ ਹਨ ਤੇ ਉਹ ਕੋਹਲੀ ਤੋਂ 5 ਅੰਗ ਪਿੱਛੇ ਹਨ।

 

ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਖਿਡਾਰੀ ਸਚਿਨ ਤੇਂਦੂਲਕਰ ਦੇ ਨਾਂ ਇਹ ਰਿਕਾਰਡ ਹੈ। ਸਚਿਨ 2011 ਚ ਨੰਬਰ ਇੱਕ ਖਿਡਾਰੀ ਬਣੇ ਸਨ ਜਦਕਿ ਕੋਹਲੀ ਜਿੰਨੇ ਅੰਕ ਅੱਜ ਤੱਕ ਕੋਈ ਭਾਰਤੀ ਖਿਡਾਰੀ ਨਹੀਂ ਬਣਾ ਸਕਿਆ ਹੈ। ਕੋਹਲੀ ਦੇ ਟੈਸਟ ਮੈਚ ਚ 934 ਅੰਕ ਹਨ, ਸੁਨੀਲ ਗਵਾਸਕਰ ਦੇ 916 ਅਤੇ ਸਚਿਨ ਦੇ 898 ਅਤੇ ਰਾਹੁਲ ਦ੍ਰਵਿੱਡ ਦੇ 892 ਅੰਕ ਪ੍ਰਾਪਤ ਕੀਤੇ ਸਨ।

 

ਕੋਹਲੀ ਪਹਿਲਾਂ ਪਹਿਲਾਂ ਤੋਂ ਹੀ ਵਨ ਡੇ ਮੈਚ ਵਿਚ ਸਿਖਰ ਤੇ ਬਣੇ ਹੋਏ ਹਨ। ਕੋਹਲੀ ਦੀ ਵਨ ਡੇ, ਟੈਸਟ ਅਤੇ ਟੀ-20 ਤਿੰਨਾਂ ਚ ਬੈਸਟ ਰੇਟਿੰਗ ਹੈ। ਟੈਸਟ ਚ ਉਨ੍ਹਾਂ ਦੇ 934, ਵਨ ਡੇ ਚ 911 ਅਤੇ ਟੀ-20 ਚ 897 ਅੰਕ ਹਾਸਿਲ ਕਰਨ ਵਾਲੇ ਕੋਹਲੀ ਭਾਰਤ ਦੇ ਇੱਕੋ ਇੱਕ ਬੱਲੇਬਾਜ਼ ਹਨ। 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohlis ropes number-one batsman defending Smith