ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਸਚਿਨ ਦੀ ਨਕਲ ਕਰਕੇ ਕਦੇ ਸਫ਼ਲ ਨਹੀਂ ਸੀ ਹੋ ਸਕਦਾ : ਵਰਿੰਦਰ ਸਹਿਵਾਗ

ਕੋਈ ਨੌਜਵਾਨ ਜੋ ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਮੰਨਦਾ ਹੈ ਤਾਂ ਉਸ ਨੂੰ ਭਾਰਤੀ ਟੀਮ ਵਿੱਚ ਖੇਡਣ ਅਤੇ ਸਚਿਨ ਨਾਲ ਓਪਨਿੰਗ ਕਰਨ ਦਾ ਮੌਕਾ ਜਾਵੇ ਤਾਂ ਉਸ ਲਈ ਇਹ ਸੁਪਨਾ ਸੱਚ ਹੋਣ ਵਰਗਾ ਹੈ। ਪਰ ਵਰਿੰਦਰ ਸਹਿਵਾਗ ਮੰਨਦੇ ਹਨ ਕਿ ਸਚਿਨ ਦੀ ਨਕਲ ਕਰਕੇ ਉਸ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲਦੀ।

 

ਵਰਿੰਦਰ ਸਹਿਵਾਗ ਨੇ ਬੱਲੇਬਾਜ਼ੀ ਦਾ ਆਪਣਾ ਢੰਗ ਅਪਣਾਇਆ ਅਤੇ ਆਪਣੇ ਕਰੀਅਰ ਦਾ ਅੰਤ, ਭਾਰਤੀ ਕ੍ਰਿਕਟ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਸਫ਼ਲ ਸਲਾਮੀ ਬੱਲੇਬਾਜ਼ ਵਜੋਂ ਕੀਤਾ। ਸਹਿਵਾਗ 2000 ਦੇ ਦਹਾਕੇ ਵਿੱਚ ਭਾਰਤ ਦੇ ਸਭ ਤੋਂ ਵੱਡੇ ਮੈਚ ਜੇਤੂ ਖਿਡਾਰੀ ਵੀ ਰਹੇ।

 

ਸਿੰਗਾਪੁਰ ਵਿੱਚ ਆਯੋਜਿਤ ‘ਐਚਟੀ-ਮਿੰਟ ਏਸ਼ੀਆ ਲੀਡਰਸ਼ਿਪ ਸੰਮੇਲਨ’ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਸਚਿਨ ਵਰਗਾ ਦਿਖ ਸਕਦਾ ਹਾਂ, ਉਸ ਵਾਂਗ ਖੇਡ ਸਕਦਾ ਹਾਂ ਪਰ ਉਸ ਵਰਗਾ ਪ੍ਰਦਰਸ਼ਨ ਨਹੀਂ ਕਰ ਸਕਦਾ। ਜਦੋਂ ਮੈਂ ਇਹ ਸਮਝ ਗਿਆ ਤਾਂ ਮੈਂ ਆਪਣੀ ਖੇਡਣ ਦਾ ਤਰੀਕਾ ਵੀ ਬਦਲਿਆ।

 

ਵਰਿੰਦਰ ਸਹਿਵਾਗ ਨੇ ਆਪਣੀ ਬੱਲਬਾਜ਼ੀ ਬਾਰੇ ਗੱਲ ਕਰਦਿਆਂ ਕਿਹਾ ਕਿ ਤਕਨੀਕ ਅਤੇ ਢੰਗ ਦੀ ਬਜਾਏ ਮੈਂ ਗੇਂਦ ਨੂੰ ਵੇਖਣ ਅਤੇ ਹਿਟ ਕਰਨ 'ਤੇ ਧਿਆਨ ਫੋਕਸ ਕਰਦਾ ਸੀ। ਇਸ ਵਿਧੀ ਨੇ ਮੈਨੂੰ ਮਸ਼ਹੂਰ ਕੀਤਾ। ਜਦੋਂ ਸਾਰੇ ਕ੍ਰਿਕਟਰ ਉਨ੍ਹਾਂ ਦੀ ਖੇਡ ਨੂੰ ਵੇਖਦੇ ਸਨ ਅਤੇ ਗ਼ਲਤੀਆਂ ਲੱਭਦੇ ਸਨ, ਤਾਂ ਮੈਂ ਚੌਕੇ ਅਤੇ ਛੱਕੇ ਮਾਰਨ ਵਿੱਚ ਵਿਸ਼ਵਾਸ ਕਰਦਾ ਸੀ ਅਤੇ ਆਪਣੇ ਖੇਡ ਦਾ ਆਨੰਦ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virender Sehwag says he could not have achieved success by trying to copy his idol Sachin Tendulkar